tool

ਦਰਸ਼ਣ ਵੰਡਣਾ ਸਭ ਤੋਂ ਵੱਡੀ ਬਰਕਤ

ਇਹ ਸਫ਼ਾ ਸਾਂਝਾ ਕਰੋ

ਜਦੋਂ ਕੋਈ ਯਿਸੂ ਦੇ ਪਿੱਛੇ ਚੱਲਣਾ ਚੁਣਦਾ ਹੈ, ਤਾਂ ਤੁਸੀਂ ਸਹੀ ਰਾਹ ਉੱਤੇ ਉਨ੍ਹਾਂ ਦੇ ਚੱਲਣ ਵਿੱਚ ਕਿਵੇਂ ਸਹਾਇਤਾ ਕਰਦੇ ਹੋ? ਤੁਸੀਂ ਕਿਵੇਂ ਪਰਮੇਸ਼ੁਰ ਦੇ ਰਾਜ ਵਿੱਚ ਉਤਪਾਦਕ ਅਤੇ ਨਾ ਕਿ ਇੱਕ ਉਪਭੋਗਤਾ ਬਣਨ ਵਿੱਚ, ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ? ਤੁਸੀਂ ਕਿਵੇਂ ਉਹ ਸਭ ਬਰਕਤਾਂ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਸਹਾਇਤਾ ਕਰ ਸਕਦੇ ਹੋ ਜੋ ਪਰਮੇਸ਼ੁਰ ਨੂੰ ਦੇਣ ਦੇ ਇਛੁੱਕ ਹਨ? ਤੁਸੀਂ ਉਨ੍ਹਾਂ ਨੂੰ ਇਹ ਦੱਸਣ ਦੇ ਦੁਆਰਾ ਅਰੰਭ ਕਰ ਸਕਦੇ ਹੋ:

ਯਿਸੂ ਦੇ ਪਿੱਛੇ ਚੱਲਣਾ ਇੱਕ ਬਰਕਤ ਹੈ। ਦੂਜਿਆਂ ਨੂੰ ਯਿਸੂ ਦੇ ਪਿੱਛੇ ਚੱਲਣ ਵਿੱਚ ਅਗਵਾਈ ਕਰਨਾ ਇੱਕ ਵੱਡੀ ਬਰਕਤ ਹੈ। ਇੱਕ ਨਵਾਂ ਆਤਮਿਕ ਪਰਿਵਾਰ ਅਰੰਭ ਕਰਨਾ ਇੱਕ ਵੱਡੀ ਬਰਕਤ ਹੈ।  ਹੋਰਨਾਂ ਨੂੰ ਨਵੇਂ ਆਤਮਿਕ ਪਰਿਵਾਰਾਂ ਦਾ ਅਰੰਭ ਕਰਨ ਲਈ ਤਿਆਰ ਕਰਨਾ ਇੱਕ ਵੱਡੀ ਬਰਕਤ ਹੈ।

ਸਭ ਤੋਂ ਵੱਡੀ ਬਰਕਤ ਵੰਡਣ ਦੀ ਉਦਾਹਰਣ

ਇਹ ਕਿਸੇ ਨੂੰ ਜਿਹੜਾ ਮਸੀਹ ਦੇ ਪਿੱਛੇ ਚੱਲਣਾ ਚੁਣਦਾ ਹੈ ਨੂੰ ਸਿਖਲਾਈ ਦੇਣ ਦਾ ਇੱਕ ਚੰਗਾ ਢੰਗ ਹੈ, ਤਾਂ ਜੋ ਉਹ ਇਨ੍ਹਾਂ ਵਿੱਚੋਂ ਕੁਝ ਸਿਧਾਂਤਾਂ ਨੂੰ ਲਾਗੂ ਕਰਨ ਦੇ ਸਹੀ ਰਾਹ ਨੂੰ ਅਰੰਭ ਕਰ ਸਕਣ।

ਸਭ ਤੋਂ ਪਹਿਲਾਂ, ਸੰਪਰਕ ਸੂਚਨਾ ਪ੍ਰਾਪਤ ਕਰੋ ਅਤੇ ਫਿਰ ਉਨ੍ਹਾਂ ਨੂੰ ਦੱਸੋ: “ਪ੍ਰਭੂ ਦੇ ਪਿੱਛੇ ਚੱਲਣਾ ਇੱਕ ਬਰਕਤ ਹੈ। ਹੋਰਨਾਂ ਨੂੰ ਪ੍ਰਭੂ ਦੇ ਪਿੱਛੇ ਚੱਲਣ ਵਿੱਚ ਅਗਵਾਈ ਕਰਨਾ ਇੱਕ ਵੱਡੀ ਬਰਕਤ ਹੈ। ਇੱਕ ਨਵੇਂ ਆਤਮਿਕ ਪਰਿਵਾਰ ਨੂੰ ਅਰੰਭ ਕਰਨਾ ਵੱਡੀ ਤੋਂ ਵੀ ਵੱਡੀ ਬਰਕਤ ਹੈ। ਹੋਰਨਾਂ ਨੂੰ ਨਵੇਂ ਆਤਮਿਕ ਪਰਿਵਾਰਾਂ ਨੂੰ ਅਰੰਭ ਕਰਨ ਲਈ ਤਿਆਰ ਕਰਨਾ ਸਭ ਤੋਂ ਵੱਡੀ ਬਰਕਤ ਹੈ। ਮੈਂ ਤੁਹਾਨੂੰ ਵੱਡੀ ਬਰਕਤ, ਵੱਡੀ ਤੋਂ ਵੱਡੀ ਬਰਕਤ, ਅਤੇ ਸਭ ਤੋਂ ਵੀ ਵੱਡੀ ਬਰਕਤ ਹੋਣਾ ਅਰੰਭ ਕਰਨ ਵਿੱਚ ਸਹਾਇਤਾ ਕਰਨਾ ਚਾਹੁੰਦਾ ਹਾਂ।

ਜਿੰਨਾ ਲੋਕਾਂ ਨੂੰ ਤੁਸੀਂ ਜਾਣਦੇ ਹੋ ਉਨ੍ਹਾਂ ਵਿੱਚੋਂ ਇੱਕ 100 ਦੀ ਸੂਚੀ ਬਣਾਓ ਅਤੇ ਉਨ੍ਹਾਂ ਵਿੱਚੋਂ ਪੰਜ ਨੂੰ ਚੁਣੋ (ਜਿਹੜੇ ਪ੍ਰਭੂ ਨੂੰ ਨਹੀਂ ਜਾਣਦੇ ਹਨ) ਜਿੰਨਾ ਨਾਲ ਤੁਸੀਂ ਹੁਣੇ ਜਾ ਕੇ ਗਵਾਹੀ ਵੰਡਣਾ ਚਾਹੁੰਦੇ ਹੋ।” ਫਿਰ, ਜਦੋਂ ਉਹ ਆਪਣੀ ਸੂਚੀ ਤਿਆਰ ਕਰ ਲੈਂਦੇ ਹਨ, ਉਨ੍ਹਾਂ ਨੂੰ ਆਪਣੀ ਗਵਾਹੀ ਅਤੇ ਖੁਸ਼ਖਬਰੀ ਵੰਡਣ ਲਈ ਤਿਆਰ ਕਰੋ।

ਪੰਜ ਵਾਰ ਇਸ ਦਾ ਅਭਿਆਸ ਕਰੋ, ਪੰਜ ਲੋਕ ਜਿਹੜੇ ਚੁਣੇ ਹਨ ਉਨ੍ਹਾਂ ਵਿੱਚ ਹਰ ਇੱਕ ਲਈ ਇੱਕ ਵਾਰ। ਫਿਰ ਇਨ੍ਹਾਂ ਵਿਅਕਤੀਆਂ ਨੂੰ ਉਹੀ ਕਰ ਕੇ ਵਿਖਾਉਣ ਲਈ ਕਹੋ ਜਦੋਂ ਉਹ ਅਭਿਆਸ ਕਰਦੇ ਹਨ।

ਦੋ ਦਿਨਾਂ ਬਾਅਦ, ਉਨ੍ਹਾਂ ਨੂੰ ਫਿਰ ਤੋਂ ਮਿਲੋ। ਜੇਕਰ ਉਨ੍ਹਾਂ ਅਜੇ ਗਵਾਹੀ ਨਹੀ ਵੰਡੀ, ਫਿਰ ਕੁਝ ਨਵਾਂ ਉਨ੍ਹਾਂ ਨੂੰ ਨਾ ਦੱਸੋ। ਉਨ੍ਹਾਂ ਨਾਲ ਜਾ ਕੇ ਵੰਡਣ ਦੀ ਪੇਸ਼ਕਸ਼ ਕਰੋ। ਉਨ੍ਹਾਂ ਨਾਲ ਹੋਰ ਜ਼ਿਆਦਾ ਅਭਿਆਸ ਕਰਨ ਦੀ ਪੇਸ਼ਕਸ਼ ਦਿਓ। ਹੋਰਨਾਂ ਨਾਲ ਵੰਡਣ ਵਾਲਾ ਉਨ੍ਹਾਂ ਨੂੰ ਬਣਾਉਣ ਲਈ ਜੋ ਕੁਝ ਵੀ ਤੁਸੀਂ ਕਰ ਸਕਦੇ ਹੋ ਉਹ ਕਰੋ। ਤੁਸੀਂ ਹੋ ਸਕਦਾ ਸ਼ੱਕ ਕਰੋ, ਕਿ, ਇਹ ਵਿਅਕਤੀ “ਚੰਗੀ ਜ਼ਮੀਨ” ਨਹੀਂ ਹੈ, ਅਤੇ ਜੇਕਰ ਅਜਿਹਾ ਹੈ ਤਾਂ, ਫਿਰ ਤੁਸੀਂ ਉਨ੍ਹਾਂ ਵਿੱਚ ਜ਼ਿਆਦਾ ਨਿਵੇਸ਼ ਨਹੀਂ ਕਰੋਗੇ। ਜੇਕਰ ਉਨ੍ਹਾਂ ਨੇ ਗਵਾਹੀ ਵੰਡੀ, ਪਰ ਕਿਸੇ ਨੇ ਵਿਸ਼ਵਾਸ ਨਹੀਂ ਕੀਤਾ, ਤਾਂ ਖੁਸ਼ ਹੋਵੋ! ਉਨ੍ਹਾਂ ਨਾਲ ਬਪਤਿਸਮੇ ਬਾਰੇ ਗੱਲ ਕਰਨਾ ਸ਼ੁਰੂ ਕਰੋ ਅਤੇ ਉਨ੍ਹਾਂ ਨੂੰ ਚੇਲਾ ਬਣਾਉਣ ਵਾਲੇ ਸਾਧਨਾਂ ਵਿੱਚੋਂ ਇੱਕ ਨਾਲ ਜਾਣੂ ਕਰਾਓ।

ਉਨ੍ਹਾਂ ਦੀ 100 ਦੀ ਸੂਚੀ ਵਿੱਚੋਂ ਕੁਝ ਹੋਰ ਲੋਕਾਂ ਨੂੰ ਚੁਣੋ ਅਤੇ ਫਿਰ ਜੇਕਰ ਜ਼ਰੂਰੀ ਹੋਵੇ ਤਾਂ ਉਨ੍ਹਾਂ ਨਾਲ ਵੰਡੋ ਅਤੇ ਅਭਿਆਸ ਕਰੋ। ਜੇਕਰ ਉਨ੍ਹਾਂ ਨੇ ਕਿਸੇ ਨਾਲ ਵੰਡਿਆ ਅਤੇ ਕੁਝ ਨੇ ਵਿਸ਼ਵਾਸ ਕੀਤਾ ਪਰ ਉਹ ਉਨ੍ਹਾਂ ਨੂੰ ਸਭ ਤੋਂ ਵੱਡੀ ਬਰਕਤ ਬਾਰੇ ਦੱਸਣਾ ਭੁੱਲ ਗਏ ਹਨ, ਤਾਂ ਉਨ੍ਹਾਂ ਨਾਲ ਅਨੰਦਿਤ ਹੋਵੋ, ਨਿਰੀਖਣ ਕਰੋ, ਅਤੇ ਫਿਰ ਉਸੇ ਪ੍ਰੀਕਿਰਿਆ ਨੂੰ ਜਾਰੀ ਰੱਖਣ ਲਈ ਉਨ੍ਹਾਂ ਲੋਕਾਂ ਨੂੰ ਵਾਪਸ ਭੇਜੋ। ਜੇਕਰ ਉਨ੍ਹਾਂ ਨੇ ਵੰਡਿਆ ਹੈ ਅਤੇ ਕੁਝ ਨੇ ਵਿਸ਼ਵਾਸ ਕੀਤਾ ਸੀ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਸਭ ਤੋਂ ਵੱਡੀ ਬਰਕਤ ਬਾਰੇ ਦੱਸਿਆ ਹੈ, ਤਾਂ ਫਿਰ ਬਹੁਤ ਉਤਸ਼ਾਹਿਤ ਹੋਵੋ।

ਇਹ ਕਲਪਨਾ ਕਰੋ ਕਿ ਉਹ “ਚੰਗੀ ਜ਼ਮੀਨ” ਹਨ ਅਤੇ ਉਨ੍ਹਾਂ ਦੇ ਆਤਮਿਕ ਵਿਕਾਸ ਵਿੱਚ ਵਿਸ਼ੇਸ਼ ਨਿਵੇਸ਼ ਕਰਨ ਦੀ ਯੋਜਨਾ ਬਣਾਓ। ਉਨ੍ਹਾਂ ਨਾਲ ਬਪਤਸਿਮੇ ਬਾਰੇ ਗੱਲ ਕਰਨਾ ਅਰੰਭ ਕਰੋ ਅਤੇ ਉਨ੍ਹਾਂ ਨੂੰ 3/3 ਸਮੂਹ ਪ੍ਰਾਰੂਪ ਨਾਲ ਜਾਣੂ ਕਰੋ ਅਤੇ ਉਨ੍ਹਾਂ ਲਈ ਇਸ ਦਾ ਨਮੂਨਾ ਦਿਓ ਤਾਂ ਜੋ ਉਹ ਵੀ ਉਨ੍ਹਾਂ ਲੋਕਾਂ ਨਾਲ ਇੱਕ ਸਮੂਹ ਦਾ ਅਰੰਭ ਕਰਨ ਦੀ ਖੋਜ ਕਰ ਸਕਣ ਜਿੰਨਾ ਵੱਲ ਪ੍ਰਭੂ ਉਨ੍ਹਾਂ ਦੀ ਅਗਵਾਈ ਕਰਦਾ ਹੈ।

 

ਆਪਣੇ ਆਪ ਨੂੰ ਪੁੱਛੋ

  • ਕੀ ਉਹ ਢੰਗ ਜਦੋਂ ਤੁਸੀਂ ਪਹਿਲਾਂ ਯਿਸੂ ਦੇ ਪਿੱਛੇ ਚੱਲਣਾ ਅਰੰਭ ਕੀਤਾ ਤਾਂ ਤੁਹਾਨੂੰ ਸਿਖਾਇਆ ਗਿਆ ਸੀ? ਜੇਕਰ ਨਹੀਂ, ਤਾਂ ਕੀ ਫ਼ਰਕ ਹੈ?
    • ਤੁਹਾਡੇ ਵਿਸ਼ਵਾਸ ਵਿੱਚ ਆਉਣ ਤੋਂ ਬਾਅਦ, ਤੁਹਾਡੇ ਹੋਰਨਾਂ ਨੂੰ ਚੇਲੇ ਬਣਾਉਣਾ ਅਰੰਭ ਕਰਨ ਤੋਂ ਪਹਿਲਾਂ ਕਿੰਨਾ ਸਮਾਂ ਲੱਗਾ ਸੀ?
    • ਜੇਕਰ ਨਵਾਂ ਚੇਲਾ ਤੁਰੰਤ, ਹੋਰਨਾਂ ਨੂੰ ਚੇਲਾ ਬਣਾਉਣਾ ਅਰੰਭ ਕਰ ਦੇਵੇਗਾ ਤਾਂ ਕੀ ਹੋਵੇਗਾ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ