ਰਾਜ ਦਾ ਅਰਥਪ੍ਰਬੰਧ
ਪਰਮੇਸ਼ੁਰ ਆਪਣੇ ਰਾਜ ਦੇ ਅਰਥਪ੍ਰਬੰਧ ਵਿੱਚ ਸਾਨੂੰ ਵਿਖਾਉਂਦਾ ਹੈ ਕਿ ਅਸੀਂ ਜੋ ਪ੍ਰਾਪਤ ਕਰਦੇ ਉਸ ਦੇ ਦੁਆਰਾ ਨਹੀਂ, ਪਰ ਜੋ ਅਸੀਂ ਦਿੰਦੇ ਉਸ ਦੁਆਰਾ ਇਨਾਮ ਦਿੱਤੇ ਜਾਂਦੇ ਹਾਂ। ਜਦੋਂ ਅਸੀਂ ਜੋ ਪ੍ਰਭੂ ਨੇ ਸਾਡੇ ਨਾਲ ਵੰਡਿਆ ਹੈ ਦਾ ਆਗਿਆ ਪਾਲਨ ਕਰਨ ਅਤੇ ਉਸ ਨੂੰ ਵੰਡਣ ਵਿੱਚ ਵਫ਼ਾਦਾਰ ਹੁੰਦੇ ਹਾਂ, ਤਾਂ ਉਹ ਸਾਡੇ ਨਾਲ ਹੋਰ ਵੀ ਜ਼ਿਆਦਾ ਇਸ ਨੂੰ ਵੰਡਣ ਦਾ ਵਾਇਦਾ ਕਰਦਾ ਹੈ। ਯਿਸੂ ਨੇ ਆਖਿਆ – ਜਿਹੜਾ ਥੋੜੇ ਵਿੱਚ ਵਫ਼ਾਦਾਰ ਰਹਿੰਦਾ ਹੈ ਉਸ ਨੂੰ ਜ਼ਿਆਦਾ ਦਿੱਤਾ ਜਾਵੇਗਾ। ਇਹ ਗੂੜ੍ਹ ਅੰਤਰਦ੍ਰਿਸ਼ਟੀ, ਵੱਡੀ ਨਜ਼ਦੀਕੀ ਦਾ ਅਤੇ ਜੋ ਭਰਪੂਰ ਜੀਵਨ ਪਰਮੇਸ਼ੁਰ ਨੇ ਸਾਨੂੰ ਬਿਤਾਉਣ ਲਈ ਉਤਪੰਨ ਕੀਤਾ ਹੈ ਉਹ ਬਿਤਾਉਣ ਦਾ ਰਾਹ ਹੈ। ਇਸ ਢੰਗ ਨਾਲ ਅਸੀਂ ਉਨ੍ਹਾਂ ਭਲੇ ਕੰਮਾਂ ਵਿੱਚ ਚੱਲ ਸਕਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਕਰਨ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਏ ਹੋਏ ਸਨ।
ਰਾਜ ਦੇ ਅਰਥਪ੍ਰਬੰਧ ਵਿੱਚ, ਅਸੀਂ ਜੋ ਦਿੰਦੇ ਉਸ ਦੁਆਰਾ ਲਾਭ ਪਾਉਂਦੇ ਹਾਂ। ਇਹ ਆਤਮਿਕ ਸਾਹ ਲੈਣ ਦਾ ਆਧਾਰ ਹੈ। ਜਦੋਂ ਅਸੀਂ ਆਗਿਆ ਪਾਲਨ ਕਰਨ ਵਿੱਚ ਅਤੇ ਜੋ ਪ੍ਰਭੂ ਸਾਡੇ ਨਾਲ ਸੰਚਾਰ ਕਰਦਾ ਉਸ ਨੂੰ ਅੱਗੇ ਦੱਸਣ ਵਿੱਚ ਵਫ਼ਾਦਾਰ ਹੁੰਦੇ ਹਾਂ, ਉਹ ਹੋਰ ਜ਼ਿਆਦਾ ਸਪਸ਼ਟਤਾ ਅਤੇ ਪੂਰੀ ਤਰ੍ਹਾਂ ਨਾਲ ਸਾਡੇ ਨਾਲ ਸੰਚਾਰ ਕਰੇਗਾ। ਇਹ ਗੂੜ੍ਹ ਅੰਤਰਦ੍ਰਿਸ਼ਟੀ, ਵੱਡੀ ਨਜ਼ਦੀਕੀ ਦਾ ਅਤੇ ਜੋ ਭਰਪੂਰ ਜੀਵਨ ਪਰਮੇਸ਼ੁਰ ਨੇ ਸਾਨੂੰ ਬਿਤਾਉਣ ਲਈ ਉਤਪੰਨ ਕੀਤਾ ਹੈ ਉਹ ਬਿਤਾਉਣ ਦਾ ਰਾਹ ਹੈ। ਇਸ ਢੰਗ ਨਾਲ ਅਸੀਂ ਉਨ੍ਹਾਂ ਭਲੇ ਕੰਮਾਂ ਵਿੱਚ ਚੱਲ ਸਕਦੇ ਹਾਂ ਜੋ ਪਰਮੇਸ਼ੁਰ ਨੇ ਸਾਡੇ ਕਰਨ ਲਈ ਪਹਿਲਾਂ ਤੋਂ ਹੀ ਯੋਜਨਾ ਬਣਾਏ ਹੋਏ ਸਨ। ਇਸ ਦਾ ਅਰਥ ਹੈ ਕਿ ਮਸੀਹ ਦੀ ਦੇਹ (ਕਲੀਸਿਯਾ) ਦੇ ਅੰਦਰ ਇੱਕ ਦੂਜੇ ਨਾਲ ਸਭ ਤੋਂ ਜ਼ਿਆਦਾ ਪ੍ਰੇਮੀ ਗੱਲ ਜਿਹੜੀ ਅਸੀਂ ਕਰ ਸਕਦੇ ਹਾਂ ਉਹ ਦੋਹਰੀ ਜਵਾਬਦੇਹੀ ਦਾ ਅਭਿਆਸ ਕਰਨਾ ਹੈ। ਇਹ, ਜੋ ਸਾਡੇ ਉੱਤੇ ਪਰਗਟ ਕੀਤਾ ਹੈ ਉਸ ਦਾ ਆਗਿਆ ਪਾਲਨ ਕਰਨ ਅਤੇ ਅੱਗੇ ਸੌਂਪਣ ਦੀ ਜ਼ਿੰਮੇਵਾਰੀ ਹੈ; ਇਸ ਨੂੰ ਕਰਨਾ ਅਤੇ ਇਸ ਨੂੰ ਸਿਖਾਉਣਾ; ਇਸ ਦਾ ਅਭਿਆਸ ਕਰਨਾ ਅਤੇ ਇਸ ਨੂੰ ਦੂਜਿਆਂ ਨਾਲ ਵੰਡਣਾ। ਰਾਜ ਦੇ ਅਰਥਪ੍ਰਬੰਧ ਅਨੁਸਾਰ ਜੀਵਨ ਬਿਤਾਉਣਾ ਇੱਕ ਚੇਲਾ ਹੋਣ ਦਾ ਵੱਡਾ ਹਿੱਸਾ ਹੈ। ਅਸੀਂ ਇੱਕ ਬਰਕਤ ਹੋਣ ਲਈ ਬਰਕਤ ਪਾਏ ਹਾਂ। ਅਸੀਂ ਚੇਲੇ ਅਤੇ ਆਗੂ ਹਾਂ। ਅਸੀਂ ਸ਼ਗਿਰਦ ਅਤੇ ਉਸਤਾਦ ਹਾਂ। ਇਸੇ ਤਰ੍ਹਾਂ ਹੀ ਅਸੀਂ ਪਰਮੇਸ਼ੁਰ ਦੀ ਅਗਵਾਈ ਦੇ ਚੰਗੇ ਭੰਡਾਰੀ ਹੋ ਸਕਦੇ ਹਾਂ। ਇਸ ਪ੍ਰੀਕਿਰਿਆ ਜਿਵੇਂ ਹੀ ਅਸੀਂ ਰਾਜ ਵਿੱਚ ਦਾਖਲ ਹੁੰਦੇ ਉਦੋਂ ਅਰੰਭ ਹੋਣੀ ਚਾਹੀਦੀ ਹੈ। ਸਾਨੂੰ ਇਸ ਢੰਗ ਵਿੱਚ ਸੇਵਾ ਕਰਨ ਲਈ “ਸਿੱਧ” ਹੋਣ ਤੱਕ ਇੰਤਜ਼ਾਰ ਕਰਨ ਲਈ ਲੋੜ ਨਹੀਂ ਹੈ। ਇਸ ਦੀ ਬਜਾਏ, ਅਸੀਂ ਇਸ ਢੰਗ ਰਾਹੀਂ ਕੰਮ ਕਰਨ ਦੁਆਰਾ ਸਿੱਧ ਹੁੰਦੇ ਹਾਂ। ਅਸੀਂ ਅੰਦਰ ਸਾਹ ਲੈਂਦੇ ਅਤੇ ਪਰਮੇਸ਼ੁਰ ਤੋਂ ਸੁਣਦੇ ਹਾਂ। ਅਸੀਂ ਸਾਹ ਬਾਹਰ ਲੈਂਦੇ ਅਤੇ ਜੋ ਅਸੀਂ ਸੁਣਦੇ ਦਾ ਆਗਿਆ ਪਾਲਨ ਕਰਦੇ ਅਤੇ ਹੋਰਨਾਂ ਨਾਲ ਵੰਡਦੇ ਹਾਂ।
ਆਪਣੇ ਆਪ ਨੂੰ ਪੁੱਛੋ
- ਪਰਮੇਸ਼ੁਰ ਦੇ ਆਤਮਿਕ ਅਰਥਪ੍ਰਬੰਧ ਅਤੇ ਧਰਤੀ ਤੇ ਸਾਡੇ ਕੰਮ ਕਰਨ ਦੇ ਢੰਗ ਵਿੱਚ ਕੀ ਫ਼ਰਕ ਹੈ?
ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ
ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।
ਪੰਜੀਕਰਣ ਮੁਫ਼ਤ ਕਰੋ