tool

BLESS ਪ੍ਰਾਰਥਨਾ ਨਮੂਨਾ

ਇਹ ਸਫ਼ਾ ਸਾਂਝਾ ਕਰੋ

BLESS ਪ੍ਰਾਰਥਨਾ ਨਮੂਨਾ ਤੁਹਾਨੂੰ ਪੰਜ ਢੰਗਾਂ ਨੂੰ ਦਿੰਦਾ ਹੈ ਜਿਨ੍ਹਾਂ ਰਾਹੀਂ ਤੁਸੀਂ ਕਿਸੇ ਵੀ ਮਿਲੇ ਲੋਕਾਂ ਲਈ ਪ੍ਰਾਰਥਨਾ ਕਰ ਸਕਦੇ ਹੋ, ਪਰ ਖਾਸ ਕਰਕੇ ਜਦੋਂ ਉਹ ਪ੍ਰਾਰਥਨਾ ਯਾਤਰਾ ਵਿੱਚ ਮਿਲਦੇ ਹਨ।

ਜਦੋਂ ਤੁਸੀਂ ਤੁਰਦੇ ਜਾਂਦੇ ਅਤੇ ਪ੍ਰਾਰਥਨਾ ਕਰਦੇ ਹੋ, ਮੌਕਿਆਂ ਲਈ ਹੁਸ਼ਿਆਰ ਰਹੋ ਅਤੇ ਵਿਅਕਤੀਆਂ ਅਤੇ ਸਮੂਹਾਂ ਲਈ ਜਿਨ੍ਹਾਂ ਨੂੰ ਰਾਹ ਵਿੱਚ ਮਿਲਦੇ ਹੋ ਪ੍ਰਾਰਥਨਾ ਕਰਨ ਵਾਸਤੇ ਪਰਮੇਸ਼ੁਰ ਦੇ ਆਤਮਾ ਦੁਆਰਾ ਉਕਸਾਏ ਜਾਣ ਪ੍ਰਤੀ ਚੌਕਸ ਰਹੋ। ਤੁਸੀਂ ਇਹ ਆਖ ਸਕਦੇ ਹੋ, "ਅਸੀਂ ਇਸ ਸਮਾਜ ਦੇ ਲਈ ਪ੍ਰਾਰਥਨਾ ਕਰ ਰਹੇ ਹਾਂ, ਕੀ ਇੱਥੇ ਕੁਝ ਹੈ ਜਿਸ ਬਾਰੇ ਅਸੀਂ ਪ੍ਰਾਰਥਨਾ ਕਰ ਸਕਦੇ ਹਾਂ?" ਜਾਂ "ਮੈਂ ਇਸ ਖੇਤਰ ਲਈ ਪ੍ਰਾਰਥਨਾ ਕਰ ਰਿਹਾ ਹਾਂ। ਕੀ ਤੁਸੀਂ ਇਸ ਬਾਰੇ ਕੁਝ ਖਾਸ ਜਾਣਦੇ ਹੋ ਜਿਸ ਲਈ ਸਾਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ?"

ਉਨ੍ਹਾਂ ਦੇ ਜਵਾਬ ਨੂੰ ਸੁਣਨ ਤੋਂ ਬਾਅਦ ਤੁਸੀਂ ਉਨ੍ਹਾਂ ਦੀਆਂ ਆਪਣੀਆਂ ਲੋੜਾਂ ਬਾਰੇ ਪੁੱਛ ਸਕਦੇ ਹੋ। ਜੇਕਰ ਉਹ ਉਨ੍ਹਾਂ ਨੂੰ ਵੰਡਦੇ ਹਨ, ਉਸੇ ਸਮੇਂ ਉਨ੍ਹਾਂ ਲਈ ਪ੍ਰਾਰਥਨਾ ਕਰੋ। ਜੇਕਰ ਪ੍ਰਭੂ ਅਗਵਾਈ ਕਰਦਾ ਹੈ, ਤੁਸੀਂ ਹੋਰਨਾਂ ਲੋੜਾਂ ਬਾਰੇ ਵੀ ਪ੍ਰਾਰਥਨਾ ਕਰ ਸਕਦੇ ਹੋ। ਸ਼ਬਦ B.L.E.S.S ਨੂੰ ੫ ਭਿੰਨ-ਭਿੰਨ ਢੰਗਾਂ ਜਿਸ ਵਿੱਚ ਤੁਸੀਂ ਪ੍ਰਾਰਥਨਾ ਕਰ ਸਕਦੇ ਹੋ ਯਾਦ ਰੱਖਣ ਲਈ ਸਹਾਇਤਾ ਵਾਸਤੇ ਵਰਤੋ:

  • ਸਰੀਰ  - ਸਿਹਤ
  • ਮਿਹਨਤ - ਨੌਕਰੀ ਅਤੇ ਅਰਥ-ਪ੍ਰਬੰਧ
  • ਭਾਵਨਾਤਮਕ – ਸਦਾਚਾਰ
  • ਸਮਾਜਿਕ – ਸੰਬੰਧ
  • ਆਤਮਿਕ - ਪਰਮੇਸ਼ੁਰ ਨੂੰ ਹੋਰ ਜ਼ਿਆਦਾ ਜਾਣਨਾ ਅਤੇ ਪਿਆਰ ਕਰਨਾ

ਜ਼ਿਆਦਾਤਰ ਸਥਿਤੀਆਂ ਵਿੱਚ, ਲੋਕ ਤੁਹਾਡੇ ਪ੍ਰਾਰਥਨਾ ਕਰਨ ਲਈ ਕਾਫੀ ਧੰਨਵਾਦੀ ਹੁੰਦੇ ਹਨ। ਜੇਕਰ ਵਿਅਕਤੀ ਮਸੀਹੀ ਨਹੀਂ ਹੈ, ਤੁਹਾਡੀ ਪ੍ਰਾਰਥਨਾ ਇੱਕ ਆਤਮਿਕ ਗੱਲਬਾਤ ਲਈ ਅਤੇ ਤੁਹਾਡੀ ਕਹਾਣੀ ਅਤੇ ਪਰਮੇਸ਼ੁਰ ਦੀ ਕਹਾਣੀ ਨੂੰ ਵੰਡਣ ਲਈ ਮੌਕੇ ਵਾਸਤੇ ਬੂਹਾ ਖੋਲ੍ਹ ਸਕਦਾ ਹੈ। ਤੁਸੀਂ ਉਨ੍ਹਾਂ ਨੂੰ ਬਾਈਬਲ ਅਧਿਐਨ ਦੇ ਇੱਕ ਹਿੱਸੇ ਲਈ ਸੱਦਾ ਦੇ ਸਕਦੇ ਜਾਂ ਆਪਣੇ ਘਰ ਵਿੱਚ ਮਹਿਮਾਨ ਵਜੋਂ ਸੱਦ ਸਕਦੇ ਹੋ।

ਜੇਕਰ ਵਿਅਕਤੀ ਇੱਕ ਮਸੀਹੀ ਹੈ ਤੁਸੀਂ ਉਨ੍ਹਾਂ ਨੂੰ ਪ੍ਰਾਰਥਨਾ ਯਾਤਰਾ ਲਈ ਸੱਦਾ ਦੇ ਸਕਦੇ ਹੋ ਜਾਂ ਉਨ੍ਹਾਂ ਨੂੰ ਸਿਖਾ ਸਕਦੇ ਹੋ ਕਿ ਕਿਵੇਂ ਉਹ ਪ੍ਰਾਰਥਨਾ ਯਾਤਰਾ ਕਰ ਸਕਦੇ ਹਨ ਅਤੇ ਪਰਮੇਸ਼ੁਰ ਦੇ ਪਰਿਵਾਰ ਵਿੱਚ ਹੋਰ ਵੀ ਜ਼ਿਆਦਾ ਵਧਣ ਲਈ B.L.E.S.S ਪ੍ਰਾਰਥਨਾ ਜਾਂ ਪ੍ਰਭਾਅ ਦੇ ਖੇਤਰਾਂ ਲਈ ਪ੍ਰਾਰਥਨਾ ਕਰਨ ਵਾਸਤੇ ਸਾਧਾਰਨ ਕਦਮਾਂ ਦਾ ਇਸਤੇਮਾਲ ਕਰ ਸਕਦੇ ਹੋ।

ਆਪਣੇ ਆਪ ਨੂੰ ਪੁੱਛੋ

  • ਅਜਨਬੀਆਂ ਨੂੰ ਪ੍ਰਾਰਥਨਾ ਕਰਨ ਲਈ ਕਹਿਣ ਵਾਸਤੇ ਤੁਹਾਡੇ ਕੋਲ ਕਿਹੜੇ ਡਰ ਹਨ? ਪਰਮੇਸ਼ੁਰ ਤੁਹਾਨੂੰ ਕੀ ਆਖ ਸਕਦਾ ਜਿਹੜਾ ਤੁਹਾਡੇ ਡਰ ਦੂਰ ਕਰ ਸਕਦਾ ਹੈ?
    • ਜੇਕਰ ਤੁਸੀਂ ਕਿਸੇ, ਇੱਥੋਂ ਤੱਕ ਕਿ ਇੱਕ ਅਜਨਬੀ ਲਈ ਪ੍ਰਾਰਥਨਾ ਕਰਨ ਦਾ ਖਤਰਾ ਮੁੱਲ ਲੈਂਦੇ ਹੋ ਤਾਂ ਕਿਹੜੀਆਂ ਚੰਗੀਆਂ ਗੱਲਾਂ ਹੋ ਸਕਦੀਆਂ ਹਨ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ