tool

ਆਪਣੀ 3-ਮਿੰਟ ਦੀ ਗਵਾਹੀ ਤਿਆਰ ਕਰੋ

ਇਹ ਸਫ਼ਾ ਸਾਂਝਾ ਕਰੋ

ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ – "ਤੁਸੀਂ ਇਨ੍ਹਾਂ ਗੱਲਾਂ ਦੇ ਗਵਾਹ ਹੋ।" ਹਰੇਕ ਕੋਲ ਇੱਕ ਕਹਾਣੀ ਹੁੰਦੀ ਹੈ। ਇਹ ਤੁਹਾਡੀ ਕਹਾਣੀ ਦਾ ਅਭਿਆਸ ਕਰਨ ਦਾ ਇੱਕ ਮੌਕਾ ਹੈ। ਯਿਸੂ ਦੇ ਚੇਲੇ ਹੁੰਦੇ ਹੋਏ, ਅਸੀਂ "ਗਵਾਹ" ਹਾਂ – ਉਸ ਪ੍ਰਭਾਵ ਦੀ "ਗਵਾਹੀ ਦਿੰਦੇ ਹੋਏ" ਜਿਹੜਾ ਕਿ ਯਿਸੂ ਨੇ ਸਾਡੇ ਜੀਵਨਾਂ ਉੱਤੇ ਪਾਇਆ ਸੀ।  ਪਰਮੇਸ਼ੁਰ ਨਾਲ ਤੁਹਾਡੇ ਸੰਬੰਧ ਦੀ ਕਹਾਣੀ ਨੂੰ ਤੁਹਾਡੀ ਗਵਾਹੀ ਆਖਿਆ ਜਾਂਦਾ ਹੈ। ਹਰ ਕਿਸੇ ਦੀ ਇੱਕ ਕਹਾਣੀ ਹੁੰਦੀ ਹੈ। ਤੁਹਾਡੀ ਗਵਾਹੀ ਨੂੰ ਵੰਡਣਾ ਤੁਹਾਡੇ ਅਭਿਆਸ ਕਰਨ ਦਾ ਮੌਕਾ ਹੈ।

3 ਬੁਨਿਆਦੀ ਕਿਸਮ ਦੀਆਂ ਗਵਾਹੀਆਂ

ਇੱਥੇ ਤੁਹਾਡੀ ਕਹਾਣੀ ਨੂੰ ਆਕਾਰ ਦੇਣ ਦੇ ਲਈ ਬੇਅੰਤ ਢੰਗ ਹਨ, ਪਰ ਇੱਥੇ ਕੁਝ ਢੰਗ ਹਨ ਜਿਹੜੇ ਕਿ ਅਸੀਂ ਵੇਖੇ ਹਨ ਕਿ ਉਹ ਵਧੀਆ ਕੰਮ ਕਰਦੇ ਹਨ:

  • ਇੱਕ ਸਾਧਾਰਨ ਵਾਕ – ਤੁਸੀਂ ਇੱਕ ਸਾਧਾਰਨ ਵਾਕ ਵਿੱਚ ਦੱਸ ਸਕਦੇ ਹੋ ਕਿ ਤੁਸੀਂ ਕਿਉਂ ਯਿਸੂ ਦੇ ਪਿੱਛੇ ਚੱਲਦੇ ਹੋ। ਇਹ ਇੱਕ ਬਿਲਕੁਲ ਨਵੇਂ ਵਿਸ਼ਵਾਸੀ ਲਈ ਢੁੱਕਵਾਂ ਕੰਮ ਕਰਦਾ ਹੈ। 
  • ਪਹਿਲਾਂ ਅਤੇ ਬਾਅਦ ਵਿੱਚ – ਤੁਸੀਂ "ਪਹਿਲਾਂ" ਅਤੇ "ਬਾਅਦ" ਵਿੱਚ ਆਪਣੀ ਕਹਾਣੀ ਨੂੰ ਵੰਡ ਸਕਦੇ ਹੋ – ਯਿਸੂ ਨੂੰ ਜਾਣਨ ਤੋਂ ਪਹਿਲਾਂ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਸੀ ਅਤੇ ਹੁਣ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਹੈ। ਸਾਧਾਰਨ ਅਤੇ ਸ਼ਕਤੀਸ਼ਾਲੀ।
  • ਨਾਲ ਅਤੇ ਬਿਨਾ – ਤੁਸੀਂ ਆਪਣੀ "ਨਾਲ" ਅਤੇ "ਬਿਨਾ" ਕਹਾਣੀ ਨੂੰ ਵੰਡ ਸਕਦੇ ਹੋ – "ਯਿਸੂ ਨਾਲ" ਤੁਹਾਡਾ ਜੀਵਨ ਕਿਵੇਂ ਦਾ ਹੈ ਅਤੇ "ਉਸ ਤੋਂ ਬਿਨਾ" ਇਹ ਕਿਵੇਂ ਦਾ ਹੋਵੇਗਾ। ਕਹਾਣੀ ਦਾ ਇਹ ਸੰਸਕਰਣ ਠੀਕ ਕੰਮ ਕਰਦਾ ਹੈ ਜੇਕਰ ਤੁਸੀਂ ਇੱਕ ਛੋਟੀ ਉਮਰ ਵਿੱਚ ਪ੍ਰਭੂ ਦੇ ਕੋਲ ਆਏ ਸੀ।

 

ਆਪਣੀ ਗਵਾਹੀ ਵੰਡਣ ਦੇ 3 ਹਿੱਸੇ

ਜਦੋਂ ਤੁਸੀਂ ਕਹਾਣੀ ਨੂੰ ਵੰਡਦੇ ਹੋ, ਇਸ ਨੂੰ ਇੱਕ ਤਿੰਨ-ਹਿੱਸੇ ਦੀ ਪ੍ਰੀਕਿਰਿਆ ਦੇ ਹਿੱਸੇ ਵਜੋਂ ਸੋਚਣਾ ਸਹਾਇਕ ਹੁੰਦਾ ਹੈ:

  • ਉਨ੍ਹਾਂ ਦੀ ਕਹਾਣੀ – ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੋ ਹੋ ਉਸ ਨੂੰ ਆਪਣੀ ਆਤਮਿਕ ਯਾਤਰਾ ਬਾਰੇ ਦੱਸਣ ਲਈ ਕਹੋ।
  • ਤੁਹਾਡੀ ਕਹਾਣੀ – ਤਦ ਉਨ੍ਹਾਂ ਦੇ ਅਨੁਭਵ ਦੁਆਲੇ ਆਕਾਰ ਲੈਂਦੀ ਆਪਣੀ ਕਹਾਣੀ ਸੁਣਾਓ।
  • ਪਰਮੇਸ਼ੁਰ ਦੀ ਕਹਾਣੀ – ਅੰਤ ਵਿੱਚ ਇੱਕ ਅਜਿਹੇ ਢੰਗ ਵਿੱਚ ਪਰਮੇਸ਼ੁਰ ਦੀ ਕਹਾਣੀ ਵੰਡੋ ਜਿਹੜੀ ਉਨ੍ਹਾਂ ਦੇ ਦ੍ਰਿਸ਼ਟੀਕੌਣ, ਮੁੱਲਾਂ ਅਤੇ ਪ੍ਰਾਥਮਿਕਤਾਵਾਂ ਨਾਲ ਸੰਬੰਧਿਤ ਹੁੰਦੀ ਹੈ।

ਤੁਹਾਡੀ ਗਵਾਹੀ ਨੂੰ ਪ੍ਰਭਾਵੀ ਹੋਣ ਦੇ ਲਈ ਲੰਮੀ ਜਾਂ ਬਹੁਤ ਸਾਰੇ ਵੇਰਵੇ ਦੀ ਲੋੜ ਨਹੀਂ ਹੈ। ਅਸਲ ਵਿੱਚ, ਆਪਣੀ ਗਵਾਹੀ ਨੂੰ 3 ਮਿੰਟ ਦੀ ਰੱਖਣਾ ਪ੍ਰਸ਼ਨਾਂ ਅਤੇ ਗੂੜ੍ਹ ਗੱਲਬਾਤ ਲਈ ਸਮਾਂ ਦੇਵੇਗਾ। ਜੇਕਰ ਤੁਸੀਂ ਚਿੰਤਿਤ ਹੋ ਕਿ ਕਿਵੇਂ ਸ਼ੁਰੂ ਕਰਨਾ ਹੈ – ਤਾਂ ਇਸ ਨੂੰ ਸਾਧਾਰਨ ਰੱਖੋ। ਪਰਮੇਸ਼ੁਰ ਤੁਹਾਡੀ ਕਹਾਣੀ ਜੀਵਨਾਂ ਨੂੰ ਬਦਲਣ ਲਈ ਇਸਤੇਮਾਲ ਕਰ ਸਕਦਾ ਹੈ, ਪਰ ਯਾਦ ਰੱਖੋ – ਪਰ ਇਸ ਨੂੰ ਦੱਸਣਾ ਤੁਹਾਨੂੰ ਹੋਵੇਗਾ।

ਆਪਣੇ ਆਪ ਨੂੰ ਪੁੱਛੋ

  • ਕਿਹੜੇ ਝੂਠੇ ਡਰ ਤੁਹਾਨੂੰ ਆਪਣੀ ਗਵਾਹੀ ਵੰਡਣ ਤੋਂ ਰੋਕਦੇ ਹਨ?
    • ਕਿਹੜੀ ਗੱਲ ਗਵਾਹੀ ਨੂੰ ਪ੍ਰਭਾਵੀ ਬਣਾਉਂਦੀ ਹੈ? ਇਸ ਦੀ ਸ਼ਕਤੀ ਕਿੱਥੋਂ ਆਉਂਦੀ ਹੈ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ