tool

ਪ੍ਰਾਰਥਨਾ ਵਿੱਚ ਕਿਵੇਂ ਇੱਕ ਘੰਟਾ ਬਿਤਾਉਣਾ ਹੈ

ਇਹ ਸਫ਼ਾ ਸਾਂਝਾ ਕਰੋ

ਪ੍ਰਾਰਥਨਾ ਚੱਕਰ ਪ੍ਰਾਰਥਨਾ ਦਾ ਅਭਿਆਸ ਕਰਨ ਲਈ ਇੱਕ ਸਾਧਾਰਨ ਸਾਧਨ ਹੈ ਜਿਸ ਨੂੰ ਤੁਸੀਂ ਆਪਣੇ ਲਈ ਇਸਤੇਮਾਲ ਕਰ ਸਕਦੇ ਅਤੇ ਯਿਸੂ ਦੇ ਕਿਸੇ ਵੀ ਚੇਲੇ ਨਾਲ ਵੰਡ ਸਕਦੇ ਹੋ। ਸਿਰਫ 12 ਸਾਧਾਰਨ ਕਦਮਾਂ ਵਿੱਚ – 5 ਮਿੰਟ ਹਰੇਕ ਨੂੰ – ਇਹ ਪ੍ਰਾਰਥਨਾ ਕ੍ਰਮ-ਚੱਕਰ ਬਾਰਾਂ ਢੰਗ ਜਿਹੜੇ ਬਾਈਬਲ ਸਾਨੂੰ ਪ੍ਰਾਰਥਨਾ ਕਰਨ ਲਈ ਸਿਖਾਉਂਦੀ ਹੈ ਵਿੱਚ ਅਗਵਾਈ ਕਰੇਗਾ। ਅੰਤ ਵਿੱਚ, ਤੁਸੀਂ ਇੱਕ ਘੰਟੇ ਲਈ ਪ੍ਰਾਰਥਨਾ ਕਰ ਚੁੱਕੇ ਹੋਵੇਗੇ। ਬਾਈਬਲ ਸਾਨੂੰ ਦੱਸਦੀ ਹੈ  –  ਨਿਰੰਤਰ ਪ੍ਰਾਰਥਨਾ ਕਰੋ। ਜ਼ਿਆਦਾਤਰ ਸਾਡੇ ਵਿੱਚੋਂ ਨਹੀਂ ਆਖ ਸਕਦੇ ਹਨ ਕਿ ਅਸੀਂ ਕਰਦੇ ਹਾਂ। ਪਰ ਇਸ ਪ੍ਰਾਰਥਨਾ ਦੀ ਘੜੀ ਤੋਂ ਬਾਅਦ – ਤੁਸੀਂ ਇੱਕ ਕਦਮ ਨੇੜੇ ਹੋਵੋਗੇ।

ਸਿਰਫ 12 ਸਾਧਾਰਨ ਕਦਮਾਂ ਵਿੱਚ – 5 ਮਿੰਟ ਹਰੇਕ ਨੂੰ – ਇਹ ਪ੍ਰਾਰਥਨਾ ਕ੍ਰਮ-ਚੱਕਰ ਬਾਰਾਂ ਢੰਗ ਜਿਹੜੇ ਬਾਈਬਲ ਸਾਨੂੰ ਪ੍ਰਾਰਥਨਾ ਕਰਨ ਲਈ ਸਿਖਾਉਂਦੀ ਹੈ ਵਿੱਚ ਅਗਵਾਈ ਕਰੇਗਾ। ਅੰਤ ਵਿੱਚ, ਤੁਸੀਂ ਇੱਕ ਘੰਟੇ ਲਈ ਪ੍ਰਾਰਥਨਾ ਕਰ ਚੁੱਕੇ ਹੋਵੇਗੇ।

ਉਸਤਤ - ਆਪਣੀ ਪ੍ਰਾਰਥਨਾ ਸਮੇਂ ਨੂੰ ਪ੍ਰਭੂ ਦੀ ਵਡਿਆਈ ਕਰਨ ਲਈ ਸ਼ੁਰੂ ਕਰੋ। ਉਨ੍ਹਾਂ ਗੱਲਾਂ ਲਈ ਉਸ ਦੀ ਵਡਿਆਈ ਕਰੋ ਜੋ ਇਸ ਸਮੇਂ ਤੁਹਾਡੇ ਮਨ ਵਿੱਚ ਹਨ। ਉਸ ਇੱਕ ਖਾਸ ਗੱਲ ਲਈ ਉਸਤਤ ਕਰੋ ਜੋ ਉਸ ਨੇ ਪਿਛਲੇ ਹਫ਼ਤੇ ਵਿੱਚ ਤੁਹਾਡੇ ਜੀਵਨ ਵਿੱਚ ਕੀਤੀ ਹੈ। ਤੁਹਾਡੇ ਪਰਿਵਾਰ ਲਈ ਉਸ ਦੀ ਭਲਿਆਈ ਵਾਸਤੇ ਉਸਤਤ ਕਰੋ।

ਉਡੀਕ ਕਰੋ - ਪ੍ਰਭੂ ਦੀ ਉਡੀਕ ਕਰਦੇ ਹੋਏ ਸਮਾਂ ਬਿਤਾਓ। ਚੁੱਪਚਾਪ ਰਹੋ ਅਤੇ ਉਹ ਤੁਹਾਡੇ ਲਈ ਵਿਚਾਰਾਂ ਨੂੰ ਇਕੱਠਾ ਲਿਆਵੇ।

ਇਕਰਾਰ ਕਰੋ - ਪਵਿੱਤਰ ਆਤਮਾ ਨੂੰ ਤੁਹਾਡੇ ਜੀਵਨ ਵਿੱਚ ਕੁਝ ਵੀ ਜੋ ਉਸ ਨੂੰ ਪਰਸੰਨ ਨਹੀਂ ਕਰਦਾ ਉਹ ਵਿਖਾਉਣ ਦੇ ਲਈ ਕਹੋ। ਉਸ ਨੂੰ ਅਜਿਹੇ ਰਵੱਈਏ ਵਿਖਾਉਣ ਲਈ ਕਹੋ ਜੋ ਗ਼ਲਤ ਹਨ, ਨਾਲ ਹੀ ਉਹ ਖਾਸ ਕੰਮ ਜਿਨ੍ਹਾਂ ਵਿੱਚ ਤੁਸੀਂ ਇਕਰਾਰ ਦੀ ਇੱਕ ਪ੍ਰਾਰਥਨਾ ਅਜੇ ਨਹੀਂ ਕੀਤੀ ਹੈ। ਹੁਣ ਪ੍ਰਭੂ ਅੱਗੇ ਇਕਰਾਰ ਕਰੋ ਤਾਂ ਜੋ ਤੁਸੀਂ ਸ਼ੁੱਧ ਹੋ ਸਕੋ।

ਵਚਨ ਪੜ੍ਹੋ - ਜ਼ਬੂਰਾਂ ਨੂੰ, ਨਬੀਆਂ ਨੂੰ, ਅਤੇ ਨਵੇਂ ਨੇਮ ਵਿੱਚ ਦਿੱਤੀ ਪ੍ਰਾਰਥਨਾ ਉੱਤੇ ਭਾਗਾਂ ਨੂੰ ਪੜ੍ਹਨ ਲਈ ਸਮਾਂ ਖਰਚ ਕਰੋ।

ਮੰਗੋ - ਆਪਣੇ ਬਦਲੇ ਵਿੱਚ ਬੇਨਤੀਆਂ ਕਰੋ।

ਸਿਫਾਰਸ਼ੀ ਪ੍ਰਾਰਥਨਾ - ਹੋਰਨਾਂ ਦੇ ਬਦਲੇ ਵਿੱਚ ਪ੍ਰਾਰਥਨਾ ਕਰੋ।

ਵਚਨ ਨੂੰ ਬੋਲ ਕੇ ਪ੍ਰਾਰਥਨਾ ਕਰੋ - ਖਾਸ ਭਾਗਾਂ ਉੱਤੇ ਪ੍ਰਾਰਥਨਾ ਕਰੋ। ਵਚਨ ਦੀਆਂ ਪ੍ਰਾਰਥਨਾਵਾਂ ਅਤ ਨਾਲ ਹੀ ਕਈ ਜ਼ਬੂਰ ਆਪਣੇ ਆਪ ਇਸ ਮਕਸਦ ਵਾਸਤੇ ਢੁੱਕਵੇਂ ਬੈਠਦੇ ਹਨ।

ਧੰਨਵਾਦ - ਆਪਣੇ ਜੀਵਨ ਵਿੱਚ, ਆਪਣੇ ਪਰਿਵਾਰ ਦੇ ਬਦਲੇ ਵਿੱਚ, ਅਤੇ ਆਪਣੀ ਕਲੀਸਿਯਾ ਦੇ ਬਦਲੇ ਵਿੱਚ ਪ੍ਰਭੂ ਦੇ ਲਈ ਧੰਨਵਾਦ ਕਰੋ।

ਗੀਤ - ਉਸਤਤ ਜਾਂ ਅਰਾਧਨਾ ਜਾਂ ਕੋਈ ਹੋਰ ਭਜਨ ਜਾਂ ਆਤਮਿਕ ਗੀਤ ਗਾਓ।

ਮਨਨ ਕਰੋ - ਪ੍ਰਭੂ ਨੂੰ ਤੁਹਾਡੇ ਨਾਲ ਗੱਲਬਾਤ ਕਰਨ ਲਈ ਕਹੋ। ਜੋ ਉਹ ਪ੍ਰਗਟਾਵ ਤੁਹਾਨੂੰ ਦਿੰਦਾ ਹੈ ਉਨ੍ਹਾਂ ਨੂੰ ਲਿਖਣ ਲਈ ਇੱਕ ਕਾਗਜ ਅਤੇ ਪੈੱਨ ਆਪਣੇ ਕੋਲ ਰੱਖੋ।

ਸੁਣੋ - ਜੋ ਗੱਲਾਂ ਤੁਸੀਂ ਪੜ੍ਹੀਆਂ ਹਨ, ਜਿਨ੍ਹਾਂ ਗੱਲਾਂ ਲਈ ਤੁਸੀਂ ਪ੍ਰਾਰਥਨਾ ਕੀਤੀ ਹੈ ਅਤੇ ਉਹ ਗੱਲਾਂ ਜੋ ਤੁਸੀਂ ਗਾਈਆਂ ਹਨ ਉਨ੍ਹਾਂ ਵਿੱਚ ਮਿਲ ਜਾਣ ਲਈ ਸਮਾਂ ਖਰਚ ਕਰੋ ਅਤੇ ਵੇਖੋ ਕਿ ਕਿਵੇਂ ਪ੍ਰਭੂ ਉਨ੍ਹਾਂ ਸਭਨਾਂ ਨੂੰ ਤੁਹਾਡੇ ਨਾਲ ਇਕੱਠੇ ਗੱਲਬਾਤ ਕਰਨ ਵਾਲਾ ਬਣਾਵੇਗਾ।

ਉਸਤਤ - ਜੋ ਸਮਾਂ ਤੁਸੀਂ ਉਸ ਨਾਲ ਬਿਤਾਇਆ ਸੀ ਉਸ ਸਮੇਂ ਲਈ ਅਤੇ ਜੋ ਪ੍ਰਗਟਾਅ ਉਸ ਨੇ ਤੁਹਾਨੂੰ ਦਿੱਤੇ ਸਨ ਉਸ ਲਈ ਯਹੋਵਾਹ ਦੀ ਉਸਤਤ ਕਰੋ। ਉਸ ਦੇ ਸ਼ਾਨਦਾਰ ਗੁਣਾਂ ਲਈ ਉਸ ਦੀ ਉਸਤਤ ਕਰੋ।

ਡਿੱਕ ਈਸਟਮੈਨ ਦੀ ਕਿਤਾਬ ਦਾ ਆਵਰ ਦੈਟ ਚੈਨਜ਼ਨਸ ਦਾ ਵਰਲਡ @ੑ2022 ਡਿੱਕ ਈਸਟਮੈਨ ਦੁਆਰਾ, ਚੋਜ਼ਨ ਬੂਕਸ, ਗਰੈਂਡ ਰੈਪਡਿਸ, MI, ਇਜਾਜ਼ਤ ਦੁਆਰਾ ਇਸਤੇਮਾਲ।

 

ਆਪਣੇ ਆਪ ਨੂੰ ਪੁੱਛੋ

  • ਤੁਹਾਡੇ ਪ੍ਰਾਰਥਨਾ ਜੀਵਨ ਨੂੰ ਵਧਾਉਣ ਲਈ ਕਿਹੜੀ ਗੱਲ ਦਾ ਤੁਸੀਂ ਮੁੜ ਤੋਂ ਪ੍ਰਬੰਧ ਕਰਨ ਜਾਂ ਇਸ ਨੂੰ ਬੰਦ ਕਰਨਾ ਲਾਜ਼ਮੀ ਹੈ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ