tool

ਕੁਲਪੱਤਰੀ ਨਕਸ਼ਾ

ਇਹ ਸਫ਼ਾ ਸਾਂਝਾ ਕਰੋ

ਕੁਲਪੱਤਰੀ ਨਕਸ਼ਾ (ਕੁਲਪੱਤਰੀ ਨਕਸ਼ਾ ਜਾਂ ਵੰਸ਼ਾਵਲੀ ਨਕਸ਼ਾ) ਇੱਕ ਹੋਰ ਸਾਧਾਰਨ ਸਾਧਨ ਹੈ ਜਿਹੜਾ ਇੱਕ ਅੰਦਲੋਨ ਵਿੱਚ ਆਗੂਆਂ ਨੂੰ ਉਨ੍ਹਾਂ ਦੇ ਦੁਆਲੇ ਵਾਧੇ ਨੂੰ ਸਮਝਣ ਵਿੱਚ ਸਹਾਇਤਾ ਕਰਦਾ ਹੈ। ਇਹ ਫਲਦਾਇਕ ਕਲੀਸਿਯਾਵਾਂ ਨੂੰ ਵਿਖਾਉਣ ਵਿੱਚ ਸਹਾਇਤਾ ਕਰਦਾ, ਜੋ ਇਸ ਤਰ੍ਹਾਂ ਅੱਗੇ ਨਿਵੇਸ਼ ਅਤੇ ਧਿਆਨ ਦੀਆਂ ਹੱਕਦਾਰ ਹੁੰਦੀਆਂ ਹਨ। ਇੱਕ ਕੁਲਪੱਤਰੀ ਰੁੱਖ ਨਕਸ਼ਾ ਇੱਕ ਕਾਗਜ ਦੇ ਟੁੱਕੜੇ ਜਾਂ ਕਈ ਕਾਗਜ ਦੇ ਟੁੱਕੜਿਆਂ ਤੇ ਬਣਾਇਆ ਜਾ ਸਕਦਾ ਹੈ। ਇਹ ਨਕਸ਼ਾ ਇਹ ਵਿਖਾਉਣ ਵਿੱਚ ਸਹਾਇਤਾ ਕਰਦਾ ਹੈ ਕਿ ਕਿੱਥੇ ਗੁਣਾਤਮਕ ਵਾਧੇ ਵਿੱਚ ਰੁਕਾਵਟ ਹੈ ਅਤੇ ਸਿਖਲਾਈ ਜਰੂਰੀ ਹੋ ਸਕਦੀ ਹੈ। ਅੰਦੋਲਨ ਦੀ ਸਿਹਤ ਆਗੂਆਂ ਲਈ ਇੱਕ ਮੁੱਖ ਚਿੰਤਾ ਹੈ ਅਤੇ ਸਿਹਤ ਮਾਪਣ ਦਾ ਇੱਕ ਮੁੱਖ ਢੰਗ ਫਲਦਾਇਕਤਾ ਹੈ।

ਇੱਕ ਸਮੂਹ ਦੇ ਖੰਡ

ਇੱਕ ਸਮੂਹ ਦੀ ਸਿੱਧਤਾ ਬਾਰੇ ਕੁੰਜ਼ੀ ਸੂਚਨਾ ਪੰਜ ਸਾਧਾਰਨ ਖੇਤਰਾਂ (ਜਿਵੇਂ ਕਿ ਚਾਰ ਖੇਤਰੀ ਨਮੂਨੇ ਦੱਸੇ ਗਏ ਸਨ) ਵਿੱਚ ਦਰਜ਼ ਕੀਤੀ ਜਾ ਸਕਦੀ ਹੈ:

  • ਆਗੂਆਂ ਦੇ ਨਾਮ
  • ਸਮੂਹ ਵਿੱਚ ਖੋਜੀਆਂ ਦੀਆਂ ਗਿਣਤੀ
  • ਸਮੂਹ ਵਿੱਚ ਬਪਤਿਸਮਾ ਪਾਏ ਹੋਇਆਂ ਦੀ ਗਿਣਤੀ
  • ਜਵਾਬਦੇਹੀ ਸੰਬੰਧਾਂ ਵਿੱਚ ਗਿਣਤੀ
  • ਇੱਕ ਚਰਚ ਵਜੋਂ ਕੰਮ ਕਰਦੇ ਹੋਏ (ਹਾਂ/ਨਹੀਂ)
  • ਉਨ੍ਹਾਂ ਦੀ ਗਿਣਤੀ ਜਿੰਨਾ ਇੱਕ ਹੋਰ ਸਮੂਹ ਸ਼ੁਰੂ ਕੀਤਾ ਹੈ।

ਹਰੇਕ ਚਰਚ ਤੇ ਆਗੂ ਦੇ ਨਾਮ, ਸਥਾਨ, ਅਤੇ ਉਸ ਦੇ ਸ਼ੁਰੂ ਹੋਣ ਦੀ ਤਾਰੀਕ ਦੀ ਪਰਚੀ ਲੱਗੀ ਹੈ। ਹਰੇਕ ਚਰਚ ਕੋਲ ਚਾਰ ਖੇਤਰੀ ਰੇਖਾ-ਚਿੱਤਰ ਦੇ ਪੰਜ ਪਹਿਲੂਆਂ ਸੰਬੰਧੀ ਸੂਚਨਾ ਵੀ ਹੈ। ਉੱਪਰ ਵਾਲਾ ਖੱਬਾ ਚਤੁਰਭੁਜ ਸੰਕੇਤ ਕਰਦਾ ਹੈ ਕਿ ਕਿੰਨੇ ਗੈਰ-ਮਸੀਹੀ ਸਮੂਹ ਵਿੱਚ ਹਨ। (ਇਹ ਹੋ ਸਕਦਾ ਪੂਰਾ ਖੋਜੀਆਂ ਦਾ ਹੋਵੇ ਅਤੇ ਅਜੇ ਇੱਕ ਚਰਚ ਨਾ ਹੋਵੇ)। ਉੱਪਰਲਾ ਖੱਬਾ ਚਤੁਰਭੁਜ ਸੰਕੇਤ ਕਰਦਾ ਕਿ ਕਿੰਨੇ ਵਿਸ਼ਵਾਸੀ (ਬਪਤਿਸਮਾ ਪਾਏ ਹੋਏ) ਸਮੂਹ ਵਿੱਚ ਹਨ। ਹੇਠਾਂ ਖੱਬਾ ਚਤੁਰਭੁਜ ਸੰਕੇਤ ਕਰਦਾ ਹੈ ਕਿ ਕਿੰਨੇ ਭਾਗ ਲੈਣ ਵਾਲੇ ਜਵਾਬਦੇਹੀ ਸਮੂਹ ਵਿੱਚ ਹਨ। ਖੱਬਾ ਚਤੁਰਭੁਜ ਸੰਕੇਤ ਕਰਦਾ ਹੈ ਕਿ ਸਮੂਹ ਇੱਕ ਚਰਚ ਵਜੋਂ ਕੰਮ ਕਰ ਰਿਹਾ ਹੈ ਜਾਂ ਨਹੀਂ। ਵਿਚਕਾਰਲਾ ਹਿੱਸਾ ਸੰਕੇਤ ਕਰਦਾ ਹੈ ਕਿ ਸਮੂਹ ਵਿੱਚ ਕਿੰਨੇ ਭਾਗ ਲੈਣ ਵਾਲੇ ਅਗਲੀ ਪੀੜ੍ਹੀ ਦੇ ਚਰਚ ਨੂੰ ਅਰੰਭ ਕਰਨ ਵਿੱਚ ਸਾਧਨ ਬਣੇ ਸਨ। ਇਹ ਕੁਲਪੱਤਰੀ ਨਕਸ਼ਾ ਸੂਚਨਾ ਕਈ ਪੜਾਵਾਂ ਤੇ ਸਹਾਇਕ ਹੁੰਦੀ ਹੈ। ਇੱਕ ਗੱਲ ਲਈ, ਇਸ ਸੂਚਨਾ ਦੀ ਖੋਜ ਕਰਨ ਦੀ ਪ੍ਰੀਕਿਰਿਆ ਇਹ ਯਕੀਨੀ ਬਣਾਉਣ ਵਿੱਚ ਸਹਾਇਤਾ ਕਰਦੀ ਹੈ ਕਿ ਉਚਿਤ ਨਿਗਰਾਨੀ ਅਤੇ ਕੋਚਿੰਗ ਹਰ ਪੜਾਅ ਤੇ ਕੀਤੀ ਜਾ ਰਹੀ ਹੈ। ਦੂਜਾ, ਇਹ ਵਿਅਕਤੀਗਤ ਆਤਮਿਕ ਪਰਿਵਾਰਾਂ ਅਤੇ ਵਿਸਤ੍ਰਤ ਨੈਟਵਰਕ ਦੋਹਾਂ ਦੀਆਂ ਤਾਕਤਾਂ ਅਤੇ ਕਮਜ਼ੋਰੀਆਂ ਲਈ ਸੰਕੇਤ ਦਿੰਦੀ ਹੈ। ਤਾਕਤਾਂ ਅਤੇ ਕਮਜ਼ੋਰੀਆਂ ਦੇ ਨਮੂਨੇ ਅਕਸਰ ਅਜਿਹੇ ਇੱਕ ਮੁਲਾਂਕਣ ਵਿੱਚ ਪਰਗਟ ਕੀਤੇ ਜਾਂਦੇ ਹਨ।

ਕੁਲਪੱਤਰੀ ਰੁੱਖ ਨਕਸ਼ੇ ਦੀ ਉਦਾਹਰਣ:

ਧਿਆਨ ਦੇਵੋ ਕਿ ਇਸ ਕੁਲਪੱਤਰੀ ਨਕਸ਼ੇ ਵਿੱਚ ਚਾਰ ਪੀੜ੍ਹੀਆਂ ਦੱਸੀਆਂ ਗਈਆਂ ਹਨ। ਇੱਕ ਇਕੱਲੀ ਕਲੀਸਿਯਾ ਇਸ ਨਕਸ਼ੇ ਵਿੱਚ ਪਹਿਲੀ ਪੀੜ੍ਹੀ ਹੈ। ਇੱਥੇ ਚਾਰ ਦੂਜੀ ਪੀੜ੍ਹੀ ਦੀਆਂ ਕਲੀਸਿਯਾਵਾਂ, ਨੌ ਤੀਜੀ-ਪੀੜ੍ਹੀ ਦੀਆਂ ਕਲੀਸਿਯਾਵਾਂ, ਅਤੇ ਚਾਰ ਚੌਥੀ-ਪੀੜ੍ਹੀ ਦੀਆਂ ਕਲੀਸਿਯਾਵਾਂ ਹਨ।

ਆਪਣੇ ਆਪ ਨੂੰ ਪੁੱਛੋ

  • ਜੇਕਰ ਤੁਸੀਂ ਹੁਣ ਇੱਕ ਕੁਲਪੱਤਰੀ ਨਕਸ਼ਾ ਨਹੀਂ ਬਣਾ ਸਕਦੇ, ਤਾਂ ਕੀ ਤੁਸੀਂ ਵਿਸ਼ਵਾਸ ਕਰਦੇ ਕਿ ਪਰਮੇਸ਼ੁਰ ਤੁਹਾਡੇ ਰਾਹੀਂ, ਇੱਕ ਦਿਨ ਬਣਾ ਸਕਦਾ ਹੈ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ