concept

ਵਫ਼ਾਦਾਰੀ ਗਿਆਨ ਤੋਂ ਉੱਤਮ ਹੈ

ਇਹ ਸਫ਼ਾ ਸਾਂਝਾ ਕਰੋ

ਵਫ਼ਾਦਾਰੀ ਗਿਆਨ ਅਤੇ ਸਿਖਲਾਈ ਨਾਲੋਂ ਜ਼ਿਆਦਾ ਆਤਮਿਕ ਸਿੱਧਤਾ ਦਾ ਇੱਕ ਉੱਤਮ ਮਾਪ ਹੈ। ਜਦੋਂ ਅਸੀਂ ਗੁਣਾਤਮਕ ਚੇਲੇ ਬਣਾਉਂਦੇ ਹਾਂ, ਤਾਂ ਆਓ ਅਸੀਂ ਇਹ ਯਕੀਨੀ ਬਣਾਈਏ ਕਿ ਅਸੀਂ ਸਹੀ ਗੱਲਾਂ ਨੂੰ ਮਾਪੀਏ। ਜੇਕਰ ਅਸੀਂ ਆਗਿਆ ਪਾਲਨ ਕਰੀਏ ਅਤੇ ਜੋ ਅਸੀਂ ਸੁਣਦੇ ਹਾਂ ਦੂਜਿਆਂ ਨਾਲ ਵੰਡੀਏ, ਅਸੀਂ ਵਫ਼ਦਾਰ ਹੁੰਦੇ ਹਾਂ। ਜੇਕਰ ਅਸੀਂ ਸੁਣੀਏ, ਪਰ ਆਗਿਆ ਪਾਲਨ ਕਰਨ ਅਤੇ ਵੰਡਣ ਤੋਂ ਇਨਕਾਰ ਕਰੀਏ, ਤਾਂ ਅਸੀਂ ਬੇਵਫਾ ਹੁੰਦੇ ਹਾਂ।

ਇੱਥੇ ਦੋ ਵਿਚਾਰ ਹਨ ਜਿੰਨਾ ਨੇ ਅੱਜ, ਕਲੀਸਿਯਾ ਦੇ ਵਿੱਚ ਕਈ ਸਮੱਸਿਆਵਾਂ ਨੂੰ ਕਾਰਨ ਦਿੱਤਾ ਹੈ।

ਪਹਿਲਾ ਇਹ ਹੈ ਕਿ ਕਿਸੇ ਦੀ ਆਤਮਿਕ ਸਿੱਧਤਾ ਇਸ ਗੱਲ ਨਾਲ ਜੁੜੀ ਹੋਈ ਹੈ ਕਿ ਉਹ ਕਿੰਨਾ ਜ਼ਿਆਦਾ ਪਰਮੇਸ਼ੁਰ ਦੇ ਵਚਨ ਬਾਰੇ ਜਾਣਦੇ ਹਨ। ਉਹ ਇੰਝ ਕਿਰਿਆ ਕਰਦੇ ਜਿਵੇਂ ਕਿ ਸੱਚਾ ਵਿਸ਼ਵਾਸ – ਜਾਂ ਕੱਟੜਤਾ – ਕਿਸੇ ਦੇ ਵਿਸ਼ਵਾਸ ਦਾ ਚੰਗਾ ਮਾਪ ਹੈ।

ਦੂਜਾ ਵਿਚਾਰ ਇਹ ਹੈ ਕਿ ਅਗਵਾਈ ਕਰਨ ਦੀ ਕਿਸੇ ਦੇ ਯੋਗਤਾ ਲਈ ਉਨ੍ਹਾਂ ਦੇ ਸੇਵਕਾਈ ਨੂੰ ਅਰੰਭ ਕਰਨ ਤੋਂ ਪਹਿਲਾਂ "ਪੂਰਣ ਸਿਖਲਾਈ" ਪ੍ਰਾਪਤ ਕਰਨ ਦੀ ਲੋੜ ਹੈ। ਉਹ ਇੰਝ ਵਿਹਾਰ ਕਰਦੇ ਹਨ ਜਿਵੇਂ ਕਿ ਪੂਰਣ ਗਿਆਨ – ਸੇਵਾ ਕਰਨ ਦੀ ਕਿਸੇ ਦੀ ਯੋਗਤਾ ਦਾ ਇੱਕ ਪੂਰਣ ਮਾਪ ਹੈ। ਪਹਿਲੇ ਵਿਚਾਰ– ਕੱਟੜਤਾ ਤੇ ਨਿਰਭਰ ਹੋਣਾ – ਜਾਂ "ਸੱਚਾ ਵਿਸ਼ਵਾਸ" ਦੇ ਨਾਲ ਸਮੱਸਿਆ ਇਹ ਹੈ ਕਿ ਸ਼ਤਾਨ, ਖੁਦ, ਕਿਸੇ ਵੀ ਮਨੁੱਖ ਦੇ ਨਾਲੋਂ ਜ਼ਿਆਦਾ ਆਇਤਾਂ ਜਾਣਦਾ ਹੈ।

ਪਰਮੇਸ਼ੁਰ ਦਾ ਵਚਨ ਆਖਦਾ ਹੈ – ਤੁਸੀਂ ਇਹ ਵਿਸ਼ਵਾਸ ਕਰਦੇ ਹੋ ਕਿ ਇੱਥੇ ਇੱਕ ਪਰਮੇਸ਼ੁਰ ਹੈ। ਚੰਗੀ ਗੱਲ ਹੈ! ਇੱਥੋਂ ਤੱਕ ਕਿ ਭੂਤ ਵੀ ਇਹ ਵਿਸ਼ਵਾਸ ਕਰਦੇ – ਅਤੇ ਕੰਬਦੇ ਹਨ। ਕਿਸੇ ਦੀ ਆਤਮਿਕ ਸਿੱਧਤਾ ਦਾ ਇੱਕ ਉੱਤਮ ਮਾਪ ਓਰਥੋਪੈਕਸੀ – "ਸਹੀ ਵਿਸ਼ਵਾਸ" ਹੈ। ਸਾਨੂੰ ਸਿਰਫ ਜੋ ਅਸੀਂ ਜਾਣਦੇ ਹਾਂ ਦੇ ਨਾਲੋਂ ਜ਼ਿਆਦਾ ਵਫ਼ਾਦਾਰੀ ਅਤੇ ਆਗਿਆ ਪਾਲਨ ਅਤੇ ਵੰਡਣ ਦੇ ਮਾਪ ਨਾਲ ਸੰਬੰਧਿਤ ਆਤਮਿਕ ਸਿੱਧਤਾ ਬਾਰੇ ਜ਼ਿਆਦਾ ਚਿੰਤਤ ਹੋਣਾ ਚਾਹੀਦਾ ਹੈ।  

ਦੂਜੇ ਵਿਚਾਰ ਦੇ ਨਾਲ  - ਕਿ ਕਿਸੇ ਨੇ ਅਗਵਾਈ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਸਿੱਖੇ ਹੋਏ ਹੋਣਾ ਹੈ – ਸਮੱਸਿਆ ਇਹ ਹੈ ਕਿ ਕੋਈ ਵੀ ਕਦੇ ਵੀ ਪੂਰੀ ਤਰ੍ਹਾਂ ਸਿੱਖਿਆ ਨਹੀਂ ਹੁੰਦਾ। ਯਿਸੂ ਨੇ ਜੁਆਨ ਆਗੂਆਂ ਨੂੰ ਭੇਜਣ ਦਾ ਨਮੂਨਾ ਦਿੱਤਾ ਸੀ ਜਿੰਨਾ ਨੇ ਰਾਜ ਵਿੱਚ ਸਭ ਤੋਂ ਮਹੱਤਵਪੂਰਣ ਕੰਮ ਲਈ ਅਜੇ ਬਹੁਤ ਸਾਰੀਆਂ ਗੱਲਾਂ ਸਿੱਖਣੀਆਂ ਸਨ। ਪਰਮੇਸ਼ੁਰ ਦਾ ਵਚਨ ਆਖਦਾ ਹੈ – ਯਿਸੂ ਨੇ ਬਾਰਾਂ ਚੇਲਿਆਂ ਨੂੰ ਕੋਲ ਸੱਦ ਕੇ ਉਨ੍ਹਾਂ ਨੂੰ ਸਾਰੀਆਂ ਦੁਸ਼ਟ ਆਤਮਾਵਾਂ ਅਤੇ ਰੋਗਾਂ ਉੱਤੇ ਇਖ਼ਤਿਆਰ ਦਿੱਤਾ।

ਫਿਰ ਉਸ ਨੇ ਉਨ੍ਹਾਂ ਨੂੰ ਰਾਜ ਬਾਰੇ ਪਰਚਾਰ ਕਰਨ ਅਤੇ ਰੋਗੀਆਂ ਨੂੰ ਚੰਗਾ ਕਰਨ ਲਈ ਭੇਜਿਆ। ਇਹ ਮਨੁੱਖ ਪਤਰਸ ਦੇ ਸਾਹਮਣੇ ਆਪਣੇ ਵਿਸ਼ਵਾਸ ਨੂੰ ਵੰਡਣ ਲਈ ਭੇਜੇ ਗਏ ਸਨ ਕਿ ਯਿਸੂ ਮੁਕਤੀਦਾਤਾ ਹੈ – ਕੁਝ ਜੋ ਅਸੀਂ ਵਿਸ਼ਵਾਸ ਦਾ ਪਹਿਲਾ ਕਦਮ ਮੰਨਦੇ ਹਾਂ। ਅਤੇ ਇੱਥੋਂ ਤੱਕ ਕਿ ਭੇਜੇ ਜਾਣ ਤੋਂ ਬਾਅਦ ਵੀ ਯਿਸੂ ਨੇ ਪਤਰਸ ਨੂੰ ਗਲਤੀਆਂ ਲਈ ਕਈ ਵਾਰ ਝਿੜਕਿਆ ਅਤੇ ਪਤਰਸ ਅਜੇ ਵੀ ਆਉਣ ਵਾਲੇ ਦਿਨਾਂ ਵਿੱਚ ਯਿਸੂ ਦਾ ਪੂਰੀ ਤਰ੍ਹਾਂ, ਇਨਕਾਰ ਕਰ ਦੇਵੇਗਾ। ਦੂਜੇ ਚੇਲੇ ਇਸ ਤੇ ਬਹਿਸ ਕਰਦੇ ਸਨ ਕਿ ਵੱਡਾ ਕੌਣ ਹੈ ਅਤੇ ਹਰੇਕ ਪਰਮੇਸ਼ੁਰ ਦੇ ਰਾਜ ਵਿੱਚ ਕਿਹੜੀ ਭੂਮਿਕਾ ਰੱਖੇਗਾ।

ਉਨ੍ਹਾਂ ਨੇ ਅਜੇ ਵੀ ਬਹੁਤ ਕੁਝ ਸਿੱਖਣਾ ਸੀ ਪਰ ਯਿਸੂ ਨੇ ਜੋ ਉਹ ਪਹਿਲਾਂ ਤੋਂ ਹੀ ਜਾਣਦੇ ਸਨ ਉਹ ਸੁਣਾਉਣ ਦੇ ਕੰਮ ਲਈ ਭੇਜਿਆ ਸੀ। ਵਫ਼ਾਦਾਰੀ – ਗਿਆਨ ਤੋਂ ਵੱਧ ਕੇ – ਕੁਝ ਉਹ ਹੈ ਜੋ ਕਿ ਜਦੋਂ ਵਿਅਕਤੀ ਯਿਸੂ ਦੇ ਪਿੱਛੇ ਚੱਲਣਾ ਅਰੰਭ ਹੁੰਦਾ ਤਦ ਹੀ ਸ਼ੁਰੂ ਹੋ ਸਕਦੀ ਹੈ। 

ਸਿੱਧਤਾ ਸਮੇਂ ਤੇ ਨਿਰਭਰ ਹੁੰਦੀ ਹੈ, ਪਰ ਵਫ਼ਾਦਾਰੀ ਚੇਲੇ ਦੇ ਜੀਵਨ ਵਿੱਚ ਕਿਸੇ ਵੀ ਅਤੇ ਹਰੇਕ ਸਮੇਂ ਤੇ ਪ੍ਰਦਰਸ਼ਿਤ ਕੀਤੀ ਜਾ ਸਕਦੀ ਹੈ।

ਆਪਣੇ ਆਪ ਨੂੰ ਪੁੱਛੋ

  • ਉਨ੍ਹਾਂ ਪਰਮੇਸ਼ੁਰ ਦੇ ਹੁਕਮਾਂ ਬਾਰੇ ਸੋਚੋ ਜੋ ਤੁਸੀਂ ਪਹਿਲਾਂ ਹੀ ਜਾਣਦੇ ਹੋ। ਉਨ੍ਹਾਂ ਗੱਲਾਂ ਦਾ ਆਗਿਆ ਪਾਲਨ ਕਰਨ ਅਤੇ ਵੰਡਣ ਦੇ ਸੰਬੰਧ ਵਿੱਚ ਤੁਸੀਂ ਕਿੰਨੇ “ਵਫਾਦਾਰ” ਹੋ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ