ਚੇਲੇਪਣ ਵਿੱਚ ਬਤਖਾਂ ਦੀ ਉਦਾਹਰਣ – ਤੁਰੰਤ ਅਗਵਾਈ ਕਰਨਾ
ਕੀ ਤੁਸੀਂ ਜਾਣਦੇ ਹੋ ਕਿ ਬਤਖਾਂ ਦੀ ਉਦਾਹਰਣ ਦਾ ਚੇਲੇ ਬਣਾਉਣ ਨਾਲ ਕੀ ਸੰਬੰਧ ਹੈ? ਕੀ ਤੁਸੀਂ ਬਤਖਾਂ ਦੇ ਇੱਕ ਸਮੂਹ ਨੂੰ ਤੁਰਦੇ ਜਾਂਦੇ ਵੇਖਿਆ ਹੈ? ਬਤਖਾਂ ਅਸਲ ਵਿੱਚ ਚੇਲੇ ਬਣਾਉਣ ਵਿੱਚ ਇੱਕ ਮਹੱਤਪੂਰਣ ਸਿਧਾਂਤ ਦਾ ਦ੍ਰਿਸ਼ਟਾਂਤ ਦਿੰਦੀਆਂ ਹਨ। ਜੇਕਰ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਦੇ ਅਤੇ ਦੂਰ ਤੱਕ ਭਰਪੂਰੀ ਵਿੱਚ ਵਧਦੇ ਵੇਖਣਾ ਚਾਹੁੰਦੇ ਹੋ, ਤਾਂ ਫਿਰ ਬਤਖਾਂ ਦੀ ਉਦਾਹਰਣ ਵਾਂਙ ਚੇਲੇ ਬਣਾਉਣ ਬਾਰੇ ਸੋਚੋ। ਇੱਕੋ ਹੀ ਸਮੇਂ ਇੱਕ ਅਨੁਯਾਈ ਅਤੇ ਇੱਕ ਆਗੂ ਵੀ ਬਣੋ।
ਭਾਵੇਂ ਕਿ ਤੁਸੀਂ ਸੰਸਾਰ ਦੇ ਕਿਸੇ ਵੀ ਹਿੱਸੇ ਵਿੱਚ ਹੋਵੋ, ਇਹ ਸਦਾ ਇੱਕੋ ਜਿਹਾ ਹੀ ਦਿਖਦਾ ਹੈ।
ਇੱਕ ਮਾਤਾ ਬਤਖ ਅਗਵਾਈ ਕਰਦੀ ਹੈ ਅਤੇ ਉਸ ਦੇ ਬੱਚੇ ਬਤਖਾਂ ਉਸ ਦੇ ਪਿੱਛੇ ਚੱਲਦੇ ਹਨ – ਇੱਕ-ਇੱਕ ਕਰਕੇ – ਸਾਰੇ ਇੱਕ ਲਾਈਨ ਵਿੱਚ ਹੁੰਦੇ ਹਨ। ਮਾਤਾ ਬਤਖ ਅਗਵਾਈ ਕਰਦੀ ਹੈ। ਛੋਟੀਆਂ ਬਤਖਾਂ ਪਿੱਛੇ ਆਉਂਦੀਆਂ ਹਨ। ਪਰ ਜੇਕਰ ਤੁਸੀਂ ਹੋਰ ਨੇੜਿਓਂ ਵੇਖੋਗੇ ਤਾਂ, ਤੁਸੀਂ ਵੇਖੋਗੇ ਕਿ ਕੁਝ ਹੋਰ ਵੀ ਹੋ ਰਿਹਾ ਹੈ। ਹਰ ਛੋਟੀ ਬਤਖ ਅਸਲ ਵਿੱਚ ਦੋ ਭੂਮਿਕਾਵਾਂ ਨੂੰ ਨਿਭਾ ਰਹੀ ਹੁੰਦੀ ਹੈ – ਇੱਕੋ ਹੀ ਸਮੇਂ ਵਿੱਚ:
- ਹਰੇਕ ਛੋਟੀ ਬਤਖ ਇੱਕ ਅਨੁਯਾਈ ਵੀ ਹੁੰਦੀ ਹੈ, ਕਿਉਂਕਿ ਇਹ ਮਾਤਾ ਬਤਖ ਦੇ ਪਿੱਛੇ ਚੱਲ ਰਹੀ ਹੈ ਜਾਂ ਕੋਈ ਹੋਰ ਬਤਖ ਜਿਹੜੀ ਉਸ ਦੇ ਅੱਗੇ ਚੱਲ ਰਹੀ ਹੈ।
- ਅਤੇ, ਠੀਕ ਉਸੇ ਸਮੇਂ ਹੀ, ਹਰੇਕ ਛੋਟੀ ਬਤਖ ਇੱਕ ਆਗੂ ਵੀ ਹੁੰਦੀ ਹੈ, ਕਿਉਂਕਿ ਇਹ ਛੋਟੀਆਂ ਬਤਖਾਂ (ਜਾਂ ਬਤਖ) ਦੀ ਅਗਵਾਈ ਵੀ ਕਰ ਰਹੀ ਹੁੰਦੀ ਜੋ ਇਸ ਦੇ ਪਿੱਛੇ ਚੱਲ ਰਹੀ ਹੈ।
ਇਸ ਤਰ੍ਹਾਂ ਇੱਕ ਛੋਟੀ ਬਤਖ ਇੱਕ ਅਨੁਯਾਈ ਹੈ ਜਾਂ ਇੱਕ ਆਗੂ? ਇਹ ਦੋਹੇਂ ਹੀ ਹੈ।
ਅਤੇ ਇਸੇ ਕਰਕੇ ਹੀ ਬਤਖਾਂ ਜਿਹੜੀਆਂ “ਬਾਹਰ ਯਾਤਰਾ ਤੇ ਹੁੰਦੀਆਂ ਹਨ” ਦਾ ਚੇਲੇ ਬਣਾਉਣ ਨਾਲ ਸਭ ਕੁਝ ਸੰਬੰਧਤ ਹੁੰਦਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਦੂਰ ਤੱਕ ਵਧੇ – ਅਤੇ ਇਸ ਕਰਕੇ ਉਹ ਹਰੇਕ ਚੇਲੇ ਤੋਂ ਉਮੀਦ ਰੱਖਦਾ ਹੈ ਕਿ ਉਹ ਇੱਕ ਆਗੂ ਬਣੇ, ਹਰੇਕ ਵਿਸ਼ਵਾਸੀ ਇੱਕ ਵੰਡਣ ਵਾਲਾ ਹੋਵੇ, ਅਤੇ ਹਰੇਕ ਚੇਲਾ ਇੱਕ ਚੇਲਾ ਬਣਾਉਣ ਵਾਲਾ ਹੋਵੇ – ਇੱਕੋ ਸਮੇਂ ਨਾਲ-ਨਾਲ ਹੀ।
ਇੱਕ ਫਾਹੀ ਜਿਸ ਵਿੱਚ ਅਸੀਂ, ਚੇਲੇ ਅਤੇ ਚੇਲਾ ਬਣਾਉਣ ਵਾਲੇ ਹੁੰਦੇ ਹੋਏ ਫਸ ਜਾਂਦੇ ਹਾਂ, ਇਹ ਝੂਠਾ ਵਿਸ਼ਵਾਸ ਹੈ ਕਿ ਸਾਨੂੰ ਸਭ ਕੁਝ ਜਾਣਨਾ ਹੈ ਜਾਂ ਘੱਟੋਂ-ਘੱਟ ਬਹੁਤ ਸਾਰੀਆਂ ਗੱਲਾਂ ਪਤਾ ਹੋਣਾ ਚਾਹੀਦੀਆਂ ਹਨ, ਇਸ ਤੋਂ ਪਹਿਲਾਂ ਕਿ ਅਸੀਂ ਕੁਝ ਦੱਸੀਏ। ਪਰ ਚੇਲਾਪਣ ਇੰਝ ਕੰਮ ਨਹੀਂ ਕਰਦਾ ਹੈ। ਚੇਲੇ ਬਤਖਾਂ ਵਾਂਙ ਹੁੰਦੇ ਹਨ। ਇੱਕ ਆਗੂ ਹੋਣ ਦੇ ਲਈ, ਉਨ੍ਹਾਂ ਨੂੰ ਸਭ ਕੁਝ ਜਾਣਨ ਦੀ ਲੋੜ ਨਹੀਂ ਹੈ।
ਉਨ੍ਹਾਂ ਨੂੰ ਸਿਰਫ ਇੱਕ ਕਦਮ ਅੱਗੇ ਹੋਣਾ ਹੈ। ਪਰਮੇਸ਼ੁਰ ਚਾਹੁੰਦਾ ਹੈ ਕਿ ਉਸ ਦਾ ਪਰਿਵਾਰ ਵਫ਼ਾਦਾਰੀ ਵਿੱਚ ਵਧੇ – ਅਤੇ ਇਸ ਲਈ ਉਹ ਹਰ ਆਗੂ ਤੋਂ ਉਮੀਦ ਕਰਦਾ ਹੈ ਕਿ ਉਹ ਇੱਕ ਅਨੁਯਾਈ ਬਣੇ, ਹਰੇਕ ਵਿਸ਼ਵਾਸੀ ਦੇ ਇੱਕ ਵੰਡਣ ਵਾਲਾ ਹੋਵੇ, ਅਤੇ ਹਰੇਕ ਚੇਲਾ ਇੱਕ ਚੇਲੇ ਬਣਾਉਣ ਵਾਲਾ ਵੀ ਹੋਵੇ – ਠੀਕ ਇੱਕ ਹੀ ਸਮੇਂ ਦੋਹੇਂ। ਇੱਕ ਹੋਰ ਫਾਹੀ ਜਿਸ ਵਿੱਚ ਅਸੀਂ, ਚੇਲੇ ਅਤੇ ਚੇਲੇ ਬਣਾਉਣ ਵਾਲੇ ਹੋਣ ਵਜੋਂ ਫਸ ਜਾਂਦੇ ਹਾਂ, ਉਹ ਝੂਠਾ ਵਿਸ਼ਵਾਸ ਹੈ ਕਿ ਕੋਈ, ਕਿਸੇ ਜਗ੍ਹਾ ਤੇ ਸਭ ਕੁਝ ਜਾਣਦਾ ਹੈ ਅਤੇ ਜੇਕਰ ਅਸੀਂ ਉਨ੍ਹਾਂ ਨੂੰ ਲੱਭ ਲੈਂਦੇ ਅਤੇ ਉਨ੍ਹਾਂ ਦੇ ਪਿੱਛੇ ਚੱਲਦੇ ਹਾਂ, ਤਦ ਸਭ ਕੁਝ ਠੀਕ ਹੈ। ਪਰ ਚੇਲਾਪਣ ਇਸ ਤਰ੍ਹਾਂ ਵੀ ਕੰਮ ਨਹੀਂ ਕਰਦਾ ਹੈ।
ਪਰਮੇਸ਼ੁਰ ਦੇ ਰਾਜ ਵਿੱਚ, ਇੱਥੇ ਸਿਰਫ ਇੱਕ “ਮਾਤਾ ਬਤਖ” ਹੈ ਜਿਸ ਦੇ ਪਿੱਛੇ ਅਸੀਂ ਸਾਰੇ ਚੱਲਦੇ ਹਾਂ – ਅਤੇ ਉਹ ਯਿਸੂ ਮਸੀਹ ਹੈ। ਕੋਈ ਮਿਸ਼ਨਰੀ ਨਹੀਂ। ਕੋਈ ਪਾਸਟਰ ਨਹੀਂ। ਕੋਈ ਸੈਮੀਨਰੀ ਪ੍ਰੋਫੈਸਰ ਨਹੀਂ। ਸਿਰਫ ਯਿਸੂ ਹੀ ਸਾਡੇ ਵਿਸ਼ਵਾਸ ਦਾ ਸੰਪੂਰਨ ਮਾਪ ਹੈ।
ਬਾਕੀ ਅਸੀਂ ਸਾਰੇ “ਪ੍ਰੀਕਿਰਿਆ” ਵਿੱਚ ਹਾਂ। ਇੱਥੇ ਸਦਾ ਹੀ ਜਿਨ੍ਹਾਂ ਅਸੀਂ ਪਿੱਛੇ ਚੱਲ ਸਕਦੇ ਤੋਂ ਕੋਈ ਜ਼ਿਆਦਾ ਯਿਸੂ ਦੇ ਨੇੜੇ ਹੋਵੇਗਾ। ਅਤੇ ਇੱਥੇ ਸਦਾ ਹੀ ਜਿੱਥੋਂ ਤੱਕ ਅਸੀਂ ਅਗਵਾਈ ਕਰ ਸਕਦੇ ਤੋਂ ਅੱਗੇ ਕੋਈ ਹੋਊਗਾ। ਪਰ ਸਾਡੀ ਸਥਿਤੀ ਭਾਵੇਂ ਜੋ ਮਰਜੀ ਹੋਵੇ, ਸਾਡੀਆਂ ਅੱਖੀਆਂ – ਅਤੇ ਸਾਡੇ ਦਿਲ – ਸਦਾ ਪੂਰੀ ਤਰ੍ਹਾਂ ਨਾਲ ਯਿਸੂ ਵੱਲ ਲੱਗੇ ਹੋਣੇ ਚਾਹੀਦੇ ਹਨ।
ਬਾਈਬਲ ਵਿੱਚ, ਪੌਲੁਸ, ਜਿਸ ਨੇ ਜ਼ਿਆਦਾਤਰ ਨਵਾਂ ਨੇਮ ਲਿਖਿਆ ਅਤੇ ਬਹੁਤ ਸਾਰੀਆਂ ਅਰੰਭਕ ਕਲੀਸਿਯਾਵਾਂ ਦੀਆਂ ਸਥਾਪਨਾ ਕੀਤੀ, ਉਸ ਨੇ ਸਿਰਫ ਇਹ ਨਹੀਂ ਲਿਖਿਆ – “ਮੇਰੇ ਪਿੱਛੇ ਹੋ ਲਵੋ।” ਉਸ ਨੇ ਲਿਖਿਆ, “ਮੇਰੇ ਪਿੱਛੇ ਹੋਵੋ, ਜਿਵੇਂ ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ।” ਪੌਲੁਸ ਜਾਣਦਾ ਸੀ ਕਿ ਬਤਖਾਂ ਹਰ ਜਗ੍ਹਾ ਕੀ ਜਾਣਦੀਆਂ ਹਨ ਅਤੇ ਕੀ ਹਰੇਕ ਚੇਲੇ ਨੂੰ ਵੀ, ਜਾਣਨਾ ਚਾਹੀਦਾ ਹੈ – ਪਰਮੇਸ਼ੁਰ ਦੇ ਰਾਜ ਵਿੱਚ ਹਰ ਆਗੂ ਇੱਕ ਚੇਲਾ ਹੁੰਦਾ ਹੈ – ਅਤੇ ਅਸੀਂ ਸਾਰੇ ਯਿਸੂ ਦੇ ਪਿੱਛੇ ਚੱਲਦੇ ਹਾਂ।
ਬਾਈਬਲ ਵਿੱਚ, ਪੌਲੁਸ ਨੇ ਇਹ ਵੀ ਲਿਖਿਆ, “ਜੋ ਤੁਸੀਂ ਮੈਥੋਂ ਸੁਣਿਆ ਹੈ…ਉਹ ਵਫ਼ਾਦਾਰ ਮਨੁੱਖਾਂ ਨਾਲ ਵੰਡੋ, ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਦੇ ਯੋਗ ਹੋਣਗੇ।” ਪੌਲੁਸ ਜਾਣਦਾ ਸੀ ਕਿ ਬਤਖਾਂ ਹਰ ਜਗ੍ਹਾ ਕੀ ਜਾਣਦੀਆਂ ਹਨ ਅਤੇ ਕੀ ਹਰੇਕ ਚੇਲੇ ਨੂੰ ਵੀ, ਜਾਣਨਾ ਚਾਹੀਦਾ ਹੈ। ਪਰਮੇਸ਼ੁਰ ਦੇ ਰਾਜ ਵਿੱਚ ਹਰ ਆਗੂ ਇੱਕ ਚੇਲਾ ਹੁੰਦਾ ਹੈ – ਅਤੇ ਸਾਨੂੰ ਸਾਰਿਆਂ ਨੂੰ ਯਿਸੂ ਵਾਂਙ ਅਗਵਾਈ ਕਰਨੀ ਚਾਹੀਦੀ ਹੈ, ਸਾਡੇ ਜੀਵਨਾਂ ਨੂੰ ਦੂਜਿਆਂ ਲਈ ਦੇਣਾ ਚਾਹੀਦਾ ਹੈ। ਜੇਕਰ ਤੁਸੀਂ ਪਰਮੇਸ਼ੁਰ ਦੇ ਪਰਿਵਾਰ ਨੂੰ ਵਧਦੇ ਅਤੇ ਦੂਰ ਤੱਕ ਭਰਪੂਰੀ ਵਿੱਚ ਵਧਦੇ ਵੇਖਣਾ ਚਾਹੁੰਦੇ ਹੋ, ਤਾਂ ਫਿਰ ਬਤਖਾਂ ਦੀ ਉਦਾਹਰਣ ਵਾਂਙ ਚੇਲੇ ਬਣਾਉਣ ਬਾਰੇ ਸੋਚੋ। ਇੱਕੋ ਹੀ ਸਮੇਂ ਇੱਕ ਅਨੁਯਾਈ ਅਤੇ ਇੱਕ ਆਗੂ ਵੀ ਬਣੋ।
ਆਪਣੇ ਆਪ ਨੂੰ ਪੁੱਛੋ
- ਚੇਲੇਪਣ ਦਾ ਕਿਹੜਾ ਖੇਤਰ ਹੈ (ਬਾਈਬਲ ਨੂੰ ਪੜਨਾ/ਸਮਝਣਾ, ਪ੍ਰਾਰਥਨਾ ਕਰਨਾ, ਪਰਮੇਸ਼ੁਰ ਦੀ ਕਹਾਣੀ ਵੰਡਣਾ, ਆਦਿ) ਜਿਸ ਬਾਰੇ ਤੁਸੀਂ ਹੋਰ ਜ਼ਿਆਦਾ ਸਿੱਖਣਾ ਚਾਹੁੰਦੇ ਹੋ? ਕੌਣ ਹੈ ਜਿਹੜਾ ਤੁਹਾਡੀ ਸਿੱਖਣ ਵਿੱਚ ਮਦਦ ਕਰ ਸਕਦਾ ਹੈ?
- ਚੇਲੇਪਣ ਦਾ ਕਿਹੜਾ ਇੱਕ ਖੇਤਰ ਹੈ ਜਿਹੜਾ ਤੁਸੀਂ ਸੋਚਦੇ ਹੋ ਕਿ ਤੁਸੀਂ ਦੂਜਿਆਂ ਨਾਲ ਵੰਡ ਸਕਦੇ ਹੋ? ਤੁਸੀਂ ਕਿਸੇ ਦੇ ਨਾਲ ਵੰਡ ਸਕਦੇ ਹੋ?
ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ
ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।
ਪੰਜੀਕਰਣ ਮੁਫ਼ਤ ਕਰੋ