ਉਤਪਾਦਕ ਬਨਾਮ ਉਪਭੋਗਤਾ
ਜੇਕਰ ਅਸੀਂ ਉਹ ਚੇਲੇ ਬਣਾਉਣੇ ਹਨ ਜਿਹੜੇ ਗੁਣਾਤਮਕ ਵਾਧਾ ਕਰਦੇ ਹਨ, ਤਾਂ ਸਾਨੂੰ ਉਤਪਾਦਕਾਂ ਨੂੰ ਤਿਆਰ ਕਰਨ ਦੀ ਲੋੜ ਹੈ ਅਤੇ ਨਾ ਕਿ ਸਿਰਫ ਉਪਭੋਗਤਾਵਾਂ ਨੂੰ ਹੀ। ਸਾਡੇ ਟੁੱਟੇ ਹੋਏ ਸੰਸਾਰ ਵਿੱਚ, ਲੋਕਾਂ ਨੇ ਪਰਮੇਸ਼ੁਰ ਦੀ ਯੋਜਨਾ ਨੂੰ ਰੱਦ ਕੀਤਾ ਹੈ, ਅਤੇ ਬਹੁਤ ਸਾਰੇ ਆਪਣੀ ਊਰਜਾ ਸਿਰਫ ਪਰਮੇਸ਼ੁਰ ਦੇ ਸਿੱਧ ਸਮੀਕਰਨ ਦਾ ਹਿੱਸਾ ਹੋਣ ਲਈ ਖਰਚ ਕਰਦੇ ਹਨ। ਉਹ ਸਿੱਖਦੇ ਤਾਂ ਹਨ ਪਰ ਉਹ ਵੰਡਦੇ ਨਹੀਂ ਹਨ। ਉਹ ਭਰਦੇ ਤਾਂ ਹਨ ਪਰ ਕਦੇ ਵੀ ਬਾਹਰ ਉਂਡੇਲੇ ਨਹੀਂ ਜਾਂਦੇ। ਉਹ ਖਰਚ ਕਰਦੇ ਹਨ ਪਰ ਉਤਪਾਦਨ ਨਹੀਂ ਕਰਦੇ।
ਇੱਥੇ ਚਾਰ ਵੱਡੇ ਢੰਗ ਹਨ ਜਿੰਨਾ ਰਾਹੀਂ ਪਰਮੇਸ਼ੁਰ ਸਾਨੂੰ ਆਤਮਿਕ ਤੌਰ ਤੇ ਵਧਾਉਂਦਾ ਹੈ। ਇਸ ਲੜੀ ਵਿੱਚ ਸਾਧਾਰਨ ਇਨ੍ਹਾਂ ਚਾਰ ਢੰਗਾਂ ਦੇ ਵਿੱਚ ਇਹ ਪੇਸ਼ ਕੀਤੇ ਜਾਣਗੇ:
1. ਵਚਨ
ਹਰ ਚੇਲੇ ਨੂੰ ਵਚਨ ਨੂੰ ਸਿੱਖਣ, ਅਨੁਵਾਦ ਕਰਨ ਅਤੇ ਲਾਗੂ ਕਰਨ ਲਈ ਤਿਆਰ ਹੋਣ ਦੀ ਲੋੜ ਹੈ। ਹਜ਼ਾਰਾਂ ਸਾਲਾਂ ਤੋਂ ਅਤੇ ਬਹੁਤ ਸਾਰੇ ਵੱਖ-ਵੱਖ ਲੇਖਕਾਂ ਦੁਆਰਾ, ਪਰਮੇਸ਼ੁਰ ਨੇ ਆਪਣਾ ਵਚਨ ਵਫ਼ਾਦਾਰ ਮਨੁੱਖਾਂ ਦੇ ਦਿਲਾਂ ਵਿੱਚ ਪਾਇਆ ਸੀ ਜਿੰਨਾ ਨੇ ਉਹ ਸੁਣਿਆ ਅਤੇ ਜੋ ਸੁਣਿਆ ਸੀ ਉਹ ਸਾਡੇ ਨਾਲ ਵੰਡਿਆ। ਵਚਨ ਸਾਨੂੰ ਪਰਮੇਸ਼ੁਰ ਦੀ ਕਹਾਣੀ, ਉਸ ਦੀਆਂ ਯੋਜਨਾਵਾਂ, ਉਸ ਦੇ ਦਿਲ, ਉਸ ਦੇ ਰਾਹਾਂ ਨੂੰ ਸਿਖਾਉਂਦਾ ਹੈ। ਜੇਕਰ ਇੱਕ ਚੇਲਾ ਇੱਕ ਪਾਠਕ ਨਹੀਂ ਹੈ, ਤਦ ਉਸ ਨੂੰ ਇੱਕ ਮੌਖਿਕ ਢੰਗ ਵਿਧੀ ਨਾਲ ਅਜਿਹਾ ਕਰਨ ਲਈ ਤਿਆਰ ਹੋਣ ਦੀ ਲੋੜ ਹੈ, ਸੰਭਾਵੀਂ ਤੌਰ ਤੇ ਬਾਈਬਲ ਦੇ ਇੱਕ ਆਡਿਓ-ਸੰਸਕਰਣ ਨੂੰ ਸੁਣਨਾ ਸਿੱਖਣ ਦੇ ਦੁਆਰਾ। ਇਸ ਖੇਤਰ ਵਿੱਚ ਵਰਣਨ ਕੀਤੇ ਗਏ ਤਿੰਨ ਸਾਧਾਰਨ ਸਾਧਨ ਚੇਲਿਆਂ ਦੇ ਬਾਈਬਲ ਦਾ ਅਨੁਵਾਦ ਕਰਨ ਅਤੇ ਲਾਗੂਕਰਨ ਵਿੱਚ ਕਾਬਲ ਹੋਣ ਲਈ ਲੋੜੀਂਦਾ ਹੁਨਰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰਨ ਲਈ ਇੱਕ ਦੂਜੇ ਦੇ ਸਹਾਇਕਣ ਹੁੰਦੇ ਹਨ। ਜੇਕਰ ਤੁਸੀਂ ਉਹ ਨਹੀਂ ਵੇਖੇ ਹਨ, ਤਾਂ ਉਨ੍ਹਾਂ ਨੂੰ ਵੇਖੋ।
2. ਪ੍ਰਾਰਥਨਾ।
ਪ੍ਰਾਰਥਨਾ ਪਰਮੇਸ਼ੁਰ ਨਾਲ ਸਾਡੇ ਸੰਬੰਧ ਵਿੱਚ ਗੰਭੀਰ ਹੈ। ਇਹ ਪ੍ਰਾਰਥਨਾ ਰਾਹੀਂ ਹੈ ਕਿ ਅਸੀਂ ਉਸ ਨੂੰ ਸੁਣਦੇ ਅਤੇ ਉਸ ਨਾਲ ਗੱਲ ਦੋਹੇਂ ਕਰਦੇ ਹਾਂ। ਪ੍ਰਾਰਥਨਾ ਸਾਨੂੰ ਉਸ ਨੂੰ ਹੋਰ ਜ਼ਿਆਦਾ ਨੇੜਿਓ ਜਾਣਨ ਅਤੇ ਉਸ ਦੇ ਦਿਲ, ਉਸ ਦੀ ਇੱਛਾ, ਅਤੇ ਉਸ ਦੇ ਢੰਗਾਂ ਨੂੰ ਸਮਝਣ ਦੇ ਯੋਗ ਬਣਾਉਂਦੀ ਹੈ। ਪ੍ਰਾਰਥਨਾ ਹੋਰਨਾਂ ਨਾਲ ਸੇਵਾ ਕਰਨ, ਉਨ੍ਹਾਂ ਨੂੰ ਸਿਖਾਉਣ, ਅਤੇ ਉਨ੍ਹਾਂ ਲਈ ਗਵਾਹ ਹੋਣ ਵਿੱਚ ਸਹਾਇਤਾ ਕਰਦੀ ਹੈ। ਹੇਠਾਂ ਦਿੱਤੇ ਦੋ ਸਾਧਨ ਚੇਲਿਆਂ ਨੂੰ ਉਨ੍ਹਾਂ ਦੇ ਨਿੱਜੀ ਪ੍ਰਾਰਥਨਾ ਜੀਵਨ ਅਤੇ ਹੋਰਨਾਂ ਨੂੰ ਅਤੇ ਨਾਲ ਸੇਵਾ ਕਰਨ ਵਿੱਚ ਸਾਡੀ ਸਹਾਇਤਾ ਕਰਦੇ ਹਨ। ਉਹ ਪ੍ਰਾਰਥਨਾ ਦਾ ਇੱਕ ਰਵੱਈਆ ਬਿਤਾਉਣ ਦੀ ਆਦਤ ਨੂੰ ਵਿਕਸਿਤ ਕਰਨ ਅਤੇ ਸੰਸਾਰ ਨੂੰ ਸਿਰਫ ਭੌਤਿਕ ਸਥਿਤੀ ਤੋਂ ਵੇਖਣ ਦੀ ਬਜਾਏ ਇੱਕ ਆਤਮਿਕ ਦ੍ਰਿਸ਼ਟੀਕੌਣ ਨਾਲ ਨਿਰੰਤਰ ਵੇਖਣ ਵਿੱਚ ਸਹਾਇਤਾ ਕਰ ਸਕਦੀ ਹੈ। ਉਹ ਪ੍ਰਾਰਥਨਾ ਲਈ ਸਾਡੀ ਯੋਗਤਾ ਨੂੰ ਵੀ ਵਧਾ ਸਕਦੀ ਹੈ।
3. ਸਰੀਰ ਵਿੱਚ ਜੀਵਨ।
ਪਰਮੇਸ਼ੁਰ ਨੇ ਉਸ ਦੇ ਸਰੀਰ ਨੂੰ ਤਿਆਰ ਕੀਤਾ ਤਾਂ ਜੋ ਸਾਨੂੰ ਇੱਕ ਦੂਜੇ ਦੀ ਲੋੜ ਹੋਵੇ। ਸਾਡੇ ਵਿੱਚੋਂ ਹਰੇਕ ਕੋਲ ਖਾਸ ਤਾਕਤਾਂ ਅਤੇ ਖਾਸ ਕਮਜ਼ੋਰੀਆਂ ਹੁੰਦੀਆਂ ਹਨ। ਸਾਨੂੰ ਇੱਕ ਦੂਜੇ ਦੇ ਅਧੀਨ ਹੋਣਾ ਅਤੇ ਇੱਕ ਦੂਜੇ ਦੀ ਸੇਵਾ ਕਰਨੀ ਹੈ। ਇੱਕ ਚੇਲੇ ਦੇ ਜੀਵਨ ਵਿੱਚ ਸਿਰਫ ਵਿਅਕਤੀ ਦਾ ਪਰਮੇਸ਼ੁਰ ਨਾਲ ਸੰਬੰਧ ਹੀ ਸ਼ਾਮਲ ਨਹੀਂ ਹੁੰਦਾ, ਪਰ ਹੋਰਨਾਂ ਨਾਲ ਉਸ ਦਾ ਸੰਬੰਧ ਵੀ ਸ਼ਾਮਲ ਹੁੰਦਾ ਹੈ। ਚੇਲਾਪਣ ਸੁਭਾਅ ਵਿੱਚ ਸਿਰਫ ਵਿਅਕਤੀਗਤ ਹੀ ਨਹੀਂ ਹੁੰਦਾ ਪਰ ਸੁਭਾਅ ਵਿੱਚ ਸਮੂਹਿਕ ਵੀ ਹੁੰਦਾ ਹੈ। ਹੇਠਾਂ ਦਿੱਤੇ ਗਏ ਸਾਧਨ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨ ਅਤੇ ਜੋ ਪਰਮੇਸ਼ੁਰ ਸਾਨੂੰ ਦੱਸਦਾ ਹੈ ਉਸ ਦਾ ਆਗਿਆ ਪਾਲਨ ਕਰਨ ਅਤੇ ਦੂਜਿਆਂ ਨਾਲ ਵੰਡਣ ਲਈ ਪ੍ਰੇਮੀ ਦੋਹਰੀ ਜਵਾਬਦੇਹੀ ਦੇ ਇੱਕ ਵਾਤਾਵਰਣ ਵਿੱਚ ਚੰਗੇ ਕੰਮਾਂ ਲਈ ਪ੍ਰੇਰਿਤ ਕਰਦਾ ਹੈ।
4. ਸਤਾਅ ਅਤੇ ਦੁੱਖ।
ਪਰਮੇਸ਼ੁਰ ਸਤਾਅ ਅਤੇ ਦੁੱਖਾਂ ਨੂੰ – ਬਲੀਦਾਨ ਅਤੇ ਘਾਟਾ ਜੋ ਅਸੀਂ ਯਿਸੂ ਦੇ ਬਦਲੇ ਵਿੱਚ ਸਹਿੰਦੇ ਹਾਂ – ਸਾਨੂੰ ਆਤਮਿਕ ਤੌਰ ਤੇ ਵਧਣ ਲਈ ਇਸਤੇਮਾਲ ਕਰਦਾ ਹੈ। ਪਰਮੇਸ਼ੁਰ ਉਨ੍ਹਾਂ ਦੁੱਖਾਂ ਅਤੇ ਸਤਾਅ ਨੂੰ ਸਾਡੇ ਚਰਿੱਤਰ ਨੂੰ ਸੋਧਣ ਅਤੇ ਹੋਰ ਜ਼ਿਆਦਾ ਸਾਨੂੰ ਯਿਸੂ ਵਰਗਾ ਬਣਾਉਣ ਲਈ ਵਰਤਦਾ ਹੈ। ਉਹ ਇਸ ਨੂੰ ਸਾਡੀ ਤਾਕਤ ਅਤੇ ਸਾਡੇ ਵਿਸ਼ਵਾਸ ਨੂੰ ਸ਼ੁੱਧ ਕਰਨ ਲਈ ਵਰਤਦਾ ਹੈ। ਉਹ ਸਾਨੂੰ ਹੋਰਨਾਂ ਨਾਲ ਜਿਹੜੇ ਦੁੱਖਾਂ ਵਿੱਚ ਹਨ ਸੇਵਾ ਲਈ ਤਿਆਰ ਕਰਨ ਵਾਸਤੇ ਇਸ ਨੂੰ ਵਰਤਦਾ ਹੈ। ਉਸ ਇਸ ਨੂੰ ਬਲੀਦਾਨ ਦੀ ਅਤੇ ਉਸ ਦੇ ਕਾਰਨ ਖਤਰਾ ਲੈਣ ਦੀ ਸਾਡੀ ਇਛੁੱਕਤਾ ਰਾਹੀਂ ਖੁਦ ਨੂੰ ਵਡਿਆਉਣ ਲਈ ਵਰਤਦਾ ਹੈ। ਪਰਮੇਸ਼ੁਰ ਵਾਇਦਾ ਕਰਦਾ ਹੈ ਕਿ ਜੇਕਰ ਅਸੀਂ ਇਸ ਸੰਸਾਰ ਵਿੱਚ ਉਸ ਲਈ ਪੂਰੀ ਤਰ੍ਹਾਂ ਜੀਵਨ ਬਿਤਾਉਣ ਨੂੰ ਖੋਜ ਰਹੇ ਹਾਂ, ਤਾਂ ਅਸੀਂ ਸਤਾਏ ਜਾਵਾਂਗੇ। ਜੇਕਰ ਚੇਲਿਆਂ ਨੂੰ ਰਾਜ ਦੇ ਲਈ ਦੁੱਖਾਂ ਅਤੇ ਸਤਾਅ ਦੀ ਉਮੀਦ ਰੱਖਣਾ ਸਿਖਾਇਆ ਗਿਆ ਹੈ, ਤਦ ਉਹ ਬਹੁਤ ਘੱਟ ਉਲਝਣ ਵਿੱਚ, ਕੜਵਾਹਟ ਵਿੱਚ, ਕ੍ਰੋਧਿਤ, ਨਰਾਜ਼, ਨਿਰਾਸ਼ ਜਾਂ ਤਣਾਅ ਵਿੱਚ ਨਹੀਂ ਹੋਣਗੇ ਜਦੋਂ ਉਹ ਇਸ ਦਾ ਸਾਹਮਣਾ ਕਰਦੇ ਹਨ। ਸਾਨੂੰ ਚੇਲਿਆਂ ਨੂੰ ਸ਼ੁਰੂ ਤੋਂ ਹੀ ਉਨ੍ਹਾਂ ਦੇ ਨਵੇਂ ਜੀਵਨ ਵਿੱਚ, ਜੋ ਸਹੀ ਹੈ ਉਹ ਕਰਨ ਵਿੱਚ ਪਰਮੇਸ਼ੁਰ ਤੇ ਇੱਕ ਵਫ਼ਾਦਾਰ ਸਿਰਜਣਹਾਰ ਵਜੋਂ ਭਰੋਸਾ ਕਰਦੇ ਹੋਏ, ਦੁੱਖਾਂ ਦੀ ਉਮੀਦ ਰੱਖਣ ਅਤੇ ਇਸ ਦਾ ਚੰਗੀ ਤਰ੍ਹਾਂ ਜਵਾਬ ਰੱਖਣ ਲਈ ਤਿਆਰ ਕਰਨ ਦੀ ਲੋੜ ਹੈ। ਰਾਜ ਲਈ ਦੁੱਖ ਸਾਨੂੰ ਸਦੀਪਕ ਕਾਲ ਵਿੱਚ ਮਸੀਹ ਨਾਲ ਸਾਡੇ ਸਦੀਪਕ ਕਾਲ ਤੱਕ ਰਾਜ ਲਈ ਸਾਨੂੰ ਤਿਆਰ ਅਤੇ ਸੁੱਧ ਕਰਦੇ ਹਨ।
ਆਪਣੇ ਆਪ ਨੂੰ ਪੁੱਛੋ
- ਉੱਪਰ ਦਿੱਤੇ ਗਏ ਚਾਰ ਖੇਤਰਾਂ (ਪ੍ਰਾਰਥਨਾ, ਪਰਮੇਸ਼ੁਰ ਦਾ ਵਚਨ, ਆਦਿ) ਤੋਂ, ਕਿੰਨਾ ਦਾ ਤੁਸੀਂ ਪਹਿਲਾਂ ਹੀ ਅਭਿਆਸ ਕਰਦੇ ਹੋ?
- ਕਿੰਨਾ ਬਾਰੇ ਤੁਸੀਂ ਸੰਦੇਹ ਮਹਿਸੂਸ ਕਰਦੇ ਹੋ?
- ਜਦੋਂ ਦੂਜਿਆਂ ਨੂੰ ਸਿਖਾਉਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਕਿੰਨਾ ਜ਼ਿਆਦਾ ਤਿਆਰ ਮਹਿਸੂਸ ਕਰਦੇ ਹੋ?
ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ
ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।
ਪੰਜੀਕਰਣ ਮੁਫ਼ਤ ਕਰੋ