tool

ਬਪਤਿਸਮਾ ਅਤੇ ਕਿਵੇਂ ਇਹ ਕਰਨਾ ਹੈ

ਇਹ ਸਫ਼ਾ ਸਾਂਝਾ ਕਰੋ

ਬਪਤਿਸਮਾ ਇੱਕ ਨਵੇਂ ਜੀਵਨ ਦੀ ਇੱਕ ਤਸਵੀਰ ਹੈ, ਯਿਸੂ ਦੇ ਸਰੂਪ ਵਿੱਚ ਤਰ ਹੋਣਾ, ਪਰਮੇਸ਼ੁਰ ਲਈ ਆਗਿਆਕਾਰੀ ਦੇ ਵਿੱਚ ਬਦਲ ਜਾਣਾ। ਇਹ ਪਾਪ ਲਈ ਸਾਡੀ ਮੌਤ ਦੀ ਇੱਕ ਤਸਵੀਰ ਹੈ, ਠੀਕ ਜਿਵੇਂ ਕਿ ਯਿਸੂ ਸਾਡੇ ਪਾਪਾਂ ਲਈ ਮਰ ਗਿਆ ਸੀ; ਸਾਡੇ ਪੁਰਾਣੇ ਜੀਵਨ ਦਾ ਦਫਨਾਇਆ ਜਾਣਾ, ਠੀਕ ਜਿਵੇਂ ਕਿ ਯਿਸੂ ਦਫਨਾਇਆ ਗਿਆ ਸੀ; ਮਸੀਹ ਵਿੱਚ ਇੱਕ ਨਵੇਂ ਜੀਵਨ ਵਿੱਚ ਮੁੜ ਜਨਮ, ਠੀਕ ਜਿਵੇਂ ਕਿ ਯਿਸੂ ਜੀ ਉੱਠਿਆ ਅਤੇ ਅੱਜ ਜੀਉਂਦਾ ਹੈ। ਯਿਸੂ ਨੇ ਆਖਿਆ – "ਜਾਓ ਅਤੇ ਜਾ ਕੇ ਸਾਰੀਆਂ ਕੌਮਾਂ ਨੂੰ, ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਉੱਤੇ ਬਪਤਿਸਮਾ ਦਿੰਦੇ ਹੋਏ ਮੇਰੇ ਚੇਲੇ ਬਣਾਓ..." ਬਪਤਿਸਮਾ – ਜਾਂ ਮੂਲ ਯੂਨਾਨੀ ਭਾਸ਼ਾ ਵਿੱਚ ਬੈਪਟੀਜੋ – ਦਾ ਅਰਥ ਤਰ ਹੋਣਾ ਜਾਂ ਵਿੱਚ ਡੁੱਬ ਜਾਣਾ ਹੈ – ਜਿਵੇਂ ਕਿ ਜਦੋਂ ਤੁਸੀਂ ਇੱਕ ਕੱਪੜਾ ਰੰਗਦੇ ਹੋ ਅਤੇ ਇਹ ਰੰਗ ਵਿੱਚ ਡੁਬੋਇਆ ਜਾਂਦਾ ਹੈ ਅਤੇ ਫਿਰ ਬਦਲਿਆ ਹੋਇਆ ਬਾਹਰ ਨਿੱਕਲਦਾ ਹੈ।

ਕਿਵੇਂ ਕਿਸੇ ਨੂੰ ਬਪਤਿਸਮਾ ਦੇਣਾ ਹੈ

ਜੇਕਰ ਤੁਸੀਂ ਕਦੇ ਵੀ ਪਹਿਲਾਂ ਕਿਸੇ ਨੂੰ ਬਪਤਿਸਮਾ ਨਹੀਂ ਦਿੱਤਾ ਹੈ, ਤਾਂ ਇਹ ਡਰਾਉਣਾ ਪ੍ਰਤੀਤ ਹੋ ਸਕਦਾ ਹੈ, ਪਰ ਇਹ ਹੋਣਾ ਨਹੀਂ ਚਾਹੀਦਾ ਹੈ।  ਇੱਥੇ ਕੁਝ ਸਾਧਾਰਨ ਕਦਮ ਹਨ:

  • ਜਿੱਥੇ ਕਿਤੇ ਪਾਣੀ ਖੜਾ ਉਹ ਸਥਾਨ ਲੱਭੋ, ਜਿਹੜਾ ਕਿ ਘੱਟੋ-ਘੱਟ ਐਨਾ ਡੂੰਘਾ ਹੋਵੇ ਕਿ ਉਸ ਵਿੱਚ ਨਵਾਂ ਚੇਲਾ ਡੁੱਬ ਸਕੇ। ਇਹ ਇੱਕ ਤਲਾਬ, ਨਦੀ, ਝੀਲ ਜਾਂ ਸਮੁੰਦਰ ਹੋ ਸਕਦਾ ਹੈ। ਇਹ ਇੱਕ ਨਹਾਉਣ ਦਾ ਟੱਬ ਜਾਂ ਕੋਈ ਹੋਰ ਪਾਣੀ ਇਕੱਠਾ ਹੋਣ ਦਾ ਸਥਾਨ ਹੋ ਸਕਦਾ ਹੈ।
  • ਚੇਲਾ ਆਪਣੇ ਹੱਥਾਂ ਨਾਲ ਤੁਹਾਡਾ ਇੱਕ ਹੱਥ ਫੜ ਲਵੇ ਅਤੇ ਤੁਸੀਂ ਦੂਜੇ ਹੱਥ ਨਾਲ ਉਸ ਦੇ ਲੱਕ ਨੂੰ ਸਹਾਰਾ ਦਿਓ।
  • ਇਹ ਨਿਸ਼ਚਿਤ ਕਰਨ ਲਈ ਉਹ ਆਪਣੇ ਫੈਸਲੇ ਨੂੰ ਸਮਝਦੇ ਹਨ ਇਸ ਤਰ੍ਹਾਂ ਦੇ ਦੋ ਪ੍ਰਸ਼ਨ ਉਨ੍ਹਾਂ ਨੂੰ ਪੁੱਛੋ। "ਕੀ ਤੁਸੀਂ ਪ੍ਰਭੂ ਯਿਸੂ ਨੂੰ ਆਪਣਾ ਪ੍ਰਭੂ ਅਤੇ ਮੁਕਤੀਦਾਤਾ ਕਰਕੇ ਕਬੂਲ ਕੀਤਾ ਹੈ? "ਕੀ ਤੁਸੀਂ ਆਪਣਾ ਬਾਕੀ ਦਾ ਜੀਵਨ ਉਸ ਨੂੰ ਆਪਣਾ ਰਾਜਾ ਮੰਨ ਕੇ ਸੇਵਾ ਕਰੋਗੇ ਅਤੇ ਆਗਿਆ ਮੰਨੋਗੇ?"
  • ਜੇਕਰ ਉਹ ਦੋਹਾਂ ਦਾ "ਹਾਂ," ਵਿੱਚ ਉੱਤਰ ਦਿੰਦੇ ਹਨ, ਤਦ ਕੁਝ ਇਸ ਤਰ੍ਹਾਂ ਆਖੋ: "ਕਿਉਂ ਜੋ ਤੁਸੀਂ ਪ੍ਰਭੂ ਯਿਸੂ ਵਿੱਚ ਆਪਣੇ ਵਿਸ਼ਵਾਸ ਦਾ ਇਕਰਾਰ ਕਰਦੇ ਹੋ, ਮੈਂ ਹੁਣ ਤੁਹਾਨੂੰ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿੰਦਾ ਹਾਂ।"
  • ਉਨ੍ਹਾਂ ਨੂੰ ਪਾਣੀ ਵਿੱਚ ਜਾਣ, ਪੂਰੀ ਤਰ੍ਹਾਂ ਡੁੱਬ ਜਾਣ ਅਤੇ ਫਿਰ ਪਿੱਠ ਤੋਂ ਸਹਾਰਾ ਦੇ ਕੇ ਉਤਾਂਹ ਆਉਣ ਵਿੱਚ ਮਦਦ ਕਰੋ।

 

ਵਧਾਈ ਹੋਵੇ! ਤੁਸੀਂ ਯਿਸੂ ਦੇ ਇੱਕ ਨਵੇਂ ਚੇਲੇ ਨੂੰ ਬਪਤਿਸਮਾ ਦਿੰਦਾ ਹੈ – ਸਵਰਗ ਦਾ ਇੱਕ ਨਵਾਂ ਨਾਗਰਿਕ – ਜੀਉਂਦੇ ਪਰਮੇਸ਼ੁਰ ਦੀ ਇੱਕ ਨਵੀਂ ਸੰਤਾਨ। ਇਹ ਹੁਣ ਜਸ਼ਨ ਮਨਾਉਣ ਦਾ ਇੱਕ ਸਮਾਂ ਹੈ।

ਆਪਣੇ ਆਪ ਨੂੰ ਪੁੱਛੋ

  • ਕੀ ਤੁਸੀਂ ਬਪਤਿਸਮਾ ਲਿਆ ਹੈ? ਜੇਕਰ ਨਹੀਂ, ਕਿਹੜਾ ਵਿਸ਼ਵਾਸੀ ਹੈ ਜਿਸ ਨਾਲ ਤੁਸੀਂ ਇਸ ਬਾਰੇ ਗੱਲ ਕਰ ਸਕਦੇ ਅਤੇ ਉਸ ਨੂੰ ਆਗਿਆਕਾਰੀ ਦੇ ਅਗਲੇ ਕਦਮ ਵਿੱਚ ਲਿਆ ਸਕਦੇ ਹੋ? 
    • ਕੀ ਤੁਸੀਂ ਕਦੇ ਕਿਸੇ ਨੂੰ ਬਪਤਿਸਮਾ ਦਿੱਤਾ ਹੈ?
    • ਕੀ ਤੁਸੀਂ ਇਸ ਦੇ ਬਾਰੇ ਵਿਚਾਰ ਕਰੋਗੇ?
    • ਜੇਕਰ ਮਹਾਨ ਆਗਿਆ ਯਿਸੂ ਦੇ ਹਰੇਕ ਚੇਲੇ ਦੇ ਲਈ ਹੈ, ਤਾਂ ਕੀ ਇਸ ਦਾ ਇਹ ਅਰਥ ਹੈ ਕਿ ਯਿਸੂ ਦੇ ਹਰੇਕ ਚੇਲਾ ਦੂਜਿਆਂ ਨੂੰ ਬਪਤਿਸਮਾ ਦੇ ਸਕਦਾ ਹੈ? ਕਿਉਂ ਜਾਂ ਕਿਉਂ ਨਹੀਂ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ