concept

ਸਦਾ ਦੋ ਕਲੀਸਿਯਾਵਾਂ ਦਾ ਹਿੱਸਾ

ਇਹ ਸਫ਼ਾ ਸਾਂਝਾ ਕਰੋ

ਯਿਸੂ ਨੇ ਆਪਣੇ ਚੇਲਿਆਂ ਨੂੰ ਨਿਰਦੇਸ਼ ਦਿੱਤਾ ਸੀ ਕਿ ਉਨ੍ਹਾਂ ਨੇ ਨਿਰੰਤਰ ਨਵੇਂ ਆਤਮਿਕ ਪਰਿਵਾਰਾਂ ਨੂੰ ਸ਼ੁਰੂ ਕਰਨਾ, ਉਨ੍ਹਾਂ ਨੂੰ ਹੋਰ ਜ਼ਿਆਦਾ ਯਿਸੂ ਵਰਗੇ ਬਣਾਉਣਾ ਹੈ, ਅਤੇ ਕਿਵੇਂ ਉਨ੍ਹਾਂ ਨੇ ਵੀ, ਆਤਮਿਕ ਪਰਿਵਾਰਾਂ ਨੂੰ ਅਰੰਭ ਕਰਨਾ ਉਹ ਸਿੱਖਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨਾ ਹੈ। ਇਸ ਤਰ੍ਹਾਂ ਇਹ ਦੋਹੇਂ ਗੱਲਾਂ ਕਿਵੇਂ ਇਕੱਠੀਆਂ ਆਉਂਦੀਆਂ ਹਨ – ਕਿਵੇਂ ਅਸੀਂ ਇੱਕ ਕਲੀਸਿਯਾ ਦਾ ਹਿੱਸਾ ਹੋ ਸਕਦੇ ਅਤੇ ਨਾਲ ਹੀ – ਨਵੀਆਂ ਕਲੀਸਿਯਾਵਾਂ ਅਰੰਭ ਕਰਨ ਦੀ ਪ੍ਰੀਕਿਰਿਆ ਵਿੱਚ ਵੀ ਸ਼ਾਮਲ ਹੋ ਸਕਦੇ ਹਾਂ?

ਪਰਮੇਸ਼ੁਰ ਦੇ ਵਚਨ ਵਿੱਚ – ਅਸੀਂ ਸਿੱਖਦੇ ਹਾਂ ਕਿ ਉਸ ਦੀ ਸਿੱਧਾ ਯੋਜਨਾ ਇਹ ਹੈ ਕਿ ਅਸੀਂ ਸਾਰੇ ਇੱਕ ਆਤਮਿਕ ਪਰਿਵਾਰ ਵਿੱਚ ਜੀਵਨ ਬਿਤਾਈਏ। ਬਾਈਬਲ ਤਿੰਨ ਰੂਪਾਂ ਵਿੱਚ ਇਸ ਪਰਿਵਾਰ ਦੇ ਇੱਕ ਕਲੀਸਿਯਾ ਵਜੋਂ ਗੱਲ ਕਰਦੀ ਹੈ:

  • ਵਿਸ਼ਵ-ਵਿਆਪੀ ਕਲੀਸਿਯਾ – ਸਾਰੇ ਵਿਸ਼ਵਾਸੀਆਂ ਦਾ ਇਕੱਠ ਜੋ ਸਨ, ਜੋ ਹਨ ਅਤੇ ਜੋ ਹੋਣਗੇ।
  • ਖੇਤਰੀ ਜਾਂ ਸ਼ਹਿਰੀ ਕਲੀਸਿਯਾ – ਇੱਕ ਸ਼ਹਿਰ ਜਾਂ ਇੱਕ ਦੇਸ਼ ਦੇ ਹਿੱਸੇ ਵਿੱਚ ਵਿਸ਼ਵਾਸੀਆਂ ਦਾ ਇੱਕ ਇਕੱਠ।
  • ਸਾਧਾਰਣ ਕਲੀਸਿਯਾ – ਵਿਸ਼ਵਾਸੀਆਂ ਦਾ ਇੱਕ ਇਕੱਠ ਜਿਹੜੇ ਇੱਕ ਛੋਟੇ ਸਮੂਹ ਜਿਵੇਂ ਕਿ ਇੱਕ ਇਮਾਰਤ ਜਾਂ ਘਰ ਵਿੱਚ ਇਕੱਠੇ ਹੁੰਦੇ ਹਨ।

ਚਾਰ ਪਰਿਵਾਰਾਂ ਦੀ ਇੱਕ ਸਾਧਾਰਨ ਕਲੀਸਿਯਾ ਦੀ ਕਲਪਨਾ ਕਰੋ। ਇਹ ਬੁਨਿਆਦੀ ਕਲੀਸਿਯਾ ਪਰਿਵਾਰਾਂ ਨਾਲ ਆਪਣਾ ਜੀਵਨ ਬਿਤਾਉਂਦੀ ਹੈ – ਭਰਾ ਅਤੇ ਭੈਣਾਂ ਜਿਹੜੇ ਪਿਆਰ ਅਤੇ ਚੰਗੇ ਕੰਮਾਂ ਵਿੱਚ ਉਨ੍ਹਾਂ ਨੂੰ ਉਤਸ਼ਾਹਿਤ ਕਰਦੇ ਹਨ। ਹੁਣ ਕਲਪਨਾ ਕਰੋ ਕਿ ਚਾਰੇ ਜੋੜਿਆਂ ਵਿੱਚ ਹਰ ਇੱਕ ਨਵੇਂ ਆਤਮਿਕ ਪਰਿਵਾਰ ਨੂੰ ਅਰੰਭ ਕਰਦਾ ਹੈ। ਉਹ ਉਸੇ ਢੰਗ ਨਾਲ ਭਾਗ ਨਹੀਂ ਲੈ ਰਹੇ ਹਨ ਜਿਵੇਂ ਕਿ ਉਹ ਆਪਣੇ ਛੋਟੇ ਸਮੂਹ ਦੇ ਪਰਿਵਾਰ ਨਾਲ ਕਰਦੇ ਹਨ, ਪਰ ਉਹ ਇੱਕ ਨਵੇਂ ਆਤਮਿਕ ਪਰਿਵਾਰ ਨੂੰ ਅਰੰਭ ਹੋਣ ਅਤੇ ਵਧਣ ਲਈ ਨਮੂਨਾ ਹੋਣ ਅਤੇ ਸਹਾਇਤਾ ਕਰਨ ਵਿੱਚ ਮਦਦ ਕਰ ਰਹੇ ਹਨ। ਇੱਕ ਸਾਧਾਰਨ ਕਲੀਸਿਯਾ ਤੋਂ ਨਵੀਆਂ ਕਲੀਸਿਯਾਵਾਂ ਇੱਕੋ ਹੀ ਸਮੇਂ ਅਰੰਭ ਹੁੰਦੀਆਂ ਹਨ।

ਇਹ ਇੱਕ ਉਸ ਦੀ ਉਦਾਹਰਣ ਹੈ ਕਿ ਕਿੰਨੀ ਤੇਜੀ ਨਾਲ ਪਰਮੇਸ਼ੁਰ ਆਪਣੇ ਪਰਿਵਾਰ ਨੂੰ ਵਧਾ ਸਕਦਾ ਹੈ। ਇਸੇ ਤਰ੍ਹਾਂ ਹੀ ਕਲੀਸਿਯਾ ਗਤੀ ਵਿੱਚ ਵਧ ਸਕਦੀ ਹੈ।

ਇਸ ਤਰ੍ਹਾਂ ਇਨ੍ਹਾਂ ਸਾਰੀਆਂ ਕਲੀਸਿਯਾਵਾਂ ਨਾਲ ਕੀ ਹੁੰਦਾ ਹੈ ਜਦੋਂ ਉਹ ਵਧਦੀਆਂ ਅਤੇ ਉਨ੍ਹਾਂ ਨਵੀਆਂ ਕਲੀਸਿਯਾਵਾਂ ਨੂੰ ਅਰੰਭ ਕਰਦੀਆਂ ਜੋ ਅੱਗੇ ਨਵੀਆਂ ਕਲੀਸਿਯਾਵਾਂ ਨੂੰ ਅਰੰਭ ਕਰਦੀਆਂ ਹਨ? ਉਹ ਕਿਵੇਂ ਆਪਸ ਵਿੱਚ ਸੰਬੰਧਤ ਰਹਿੰਦੀਆਂ ਹਨ? ਉਹ ਕਿਵੇਂ ਇੱਕ ਵੱਡੇ ਆਤਮਿਕ ਪਰਿਵਾਰ ਵਜੋਂ ਜੀਵਨ ਬਿਤਾਉਂਦੀਆਂ ਹਨ? ਉੱਤਰ ਇਹ ਹੈ ਕਿ ਇਹ ਸਾਰੀਆਂ ਸਾਧਾਰਨ ਕਲੀਸਿਯਾਵਾਂ ਇੱਕ ਵਧਦੇ ਸਰੀਰ ਦੇ ਵਿੱਚ ਸੈੱਲ ਦੇ ਵਾਂਙ ਹੈ ਅਤੇ ਉਹ ਇੱਕ ਦੂਜੇ ਨਾਲ ਅਤੇ ਇੱਕ ਸ਼ਹਿਰ ਵਿੱਚ ਨੈਟਵਰਕ ਜਾਂ ਖੇਤਰੀ ਕਲੀਸਿਯਾ ਨਾਲ ਜੁੜਦੀਆਂ ਹਨ। ਕਲੀਸਿਯਾਵਾਂ ਸੰਬੰਧਿਤ ਹੁੰਦੀਆਂ ਹਨ। ਉਨ੍ਹਾਂ ਦਾ ਆਤਮਿਕ DNA ਇੱਕੋ ਜਿਹਾ ਹੁੰਦਾ ਹੈ। ਉਹ ਸਾਰੀਆਂ ਹੀ ਪਹਿਲੇ ਗੁਣਾਤਮਕ ਪਰਿਵਾਰ ਨਾਲ ਜੁੜੀਆਂ ਹੁੰਦੀਆਂ ਹਨ। ਅਤੇ ਹੁਣ – ਕੁਝ ਅਗਵਾਈ ਨਾਲ – ਉਹ ਹੋਰ ਵੀ ਜ਼ਿਆਦਾ ਕਰਨ ਲਈ ਇੱਕ ਵੱਡੇ ਸਰੀਰ ਵਜੋਂ ਇਕੱਠੀਆਂ ਆਉਂਦੀਆਂ ਹਨ।

ਆਪਣੇ ਆਪ ਨੂੰ ਪੁੱਛੋ

  • ਇੱਕ ਅਨੁਕੂਲ ਆਤਮਿਕ ਪਰਿਵਾਰ ਨੂੰ ਕਾਇਮ ਰੱਖਣ ਦੇ ਕੀ ਲਾਭ ਹਨ ਜਿਹੜਾ ਕਿ ਇੱਕ ਨਿਰੰਤਰ ਵਧਦੇ ਪਰਿਵਾਰ ਅਤੇ ਵਧਣ ਲਈ ਅੱਡ ਹੋਣ ਦੀ ਬਜਾਏ ਨਵਿਆਂ ਨੂੰ ਜਨਮ ਦਿੰਦਾ ਅਤੇ ਵਧਣ ਅਤੇ ਗੁਣਾਤਮਕ ਵਾਧਾ ਕਰਨ ਦਿੰਦਾ ਹੈ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ