concept

ਸ਼ਾਂਤੀ ਦਾ ਇੱਕ ਮਨੁੱਖ ਅਤੇ ਕਿਵੇਂ ਉਹ ਖੋਜਣਾ ਹੈ

ਇਹ ਸਫ਼ਾ ਸਾਂਝਾ ਕਰੋ

ਸ਼ਾਂਤੀ ਦਾ ਇੱਕ ਮਨੁੱਖ ਇੱਕ ਅਜਿਹੇ ਸਥਾਨ ਤੇ ਜਿੱਥੇ ਯਿਸੂ ਦੇ ਚੇਲੇ ਘੱਟ ਹਨ ਅਤੇ ਦੂਰ-ਦੂਰ ਹਨ ਵਿਚਕਾਰ ਇੱਕ ਤੇਜੀ ਨਾਲ ਚੇਲੇ ਉਤਪੰਨ ਕਰਨ ਦੀ ਪ੍ਰੀਕਿਰਿਆ ਵਿੱਚ ਸਹਾਇਤਾ ਕਰ ਸਕਦਾ ਹੈ। ਹੇਠਾਂ ਇਹ ਸਿੱਖਣ ਲਈ ਵਿਡੀਓ ਵੇਖੋ ਕਿ ਉਹ ਵਿਅਕਤੀ ਕੌਣ ਹੋ ਸਕਦਾ ਹੈ ਅਤੇ ਜਦੋਂ ਤੁਹਾਨੂੰ ਉਹ ਮਿਲ ਜਾਂਦਾ ਹੈ ਤਾਂ ਕਿਵੇਂ ਉਸ ਨੂੰ ਜਾਣਨਾ ਹੈ।

ਜਦੋਂ ਤੁਸੀਂ ਇੱਕ ਅਜਿਹੇ ਸਥਾਨ ਤੇ ਚੇਲੇ ਬਣਾਉਣਾ ਚਾਹੁੰਦੇ ਹੋ ਜਿੱਥੇ ਇਹ ਜ਼ਿਆਦਾ ਨਹੀਂ ਹਨ – ਜਾਂ ਇੱਥੋਂ ਤੱਕ ਕਿ ਕੋਈ ਵੀ ਨਹੀਂ ਹੈ – ਤਦ ਇੱਕ ਸ਼ਾਂਤੀ ਦੇ ਮਨੁੱਖ ਨੂੰ ਖੋਜਣਾ ਤੁਹਾਡੇ ਕਰਨ ਲਈ ਸਭ ਤੋਂ ਮਹੱਤਵਪੂਰਣ ਗੱਲ ਹੋ ਸਕਦੀ ਹੈ।

ਸ਼ਾਂਤੀ ਦਾ ਇੱਕ ਮਨੁੱਖ ਉਹ ਹੁੰਦਾ:

  • ਜਿਹੜਾ ਤੁਹਾਡੀ ਕਹਾਣੀ, ਪਰਮੇਸ਼ੁਰ ਦੀ ਕਹਾਣੀ ਅਤੇ ਯਿਸੂ ਦੀ ਖੁਸ਼ਖਬਰੀ ਨੂੰ ਸੁਣਨ ਲਈ ਤਿਆਰ ਹੁੰਦਾ ਹੈ।
  • ਜਿਹੜਾ ਪਰਹੁਣਚਾਰੀ ਹੈ ਅਤੇ ਤੁਹਾਨੂੰ ਆਪਣੇ ਘਰ ਵਿੱਚ ਜਾਂ ਆਪਣੇ ਕੰਮ ਦੇ ਸਥਾਨ ਤੇ ਜਾਂ ਆਪਣੇ ਪਰਿਵਾਰ ਅਤੇ ਮਿੱਤਰਾਂ ਨਾਲ ਸਮਾਗਮ ਵਿੱਚ ਤੁਹਾਡਾ ਸੁਆਗਤ ਕਰਦਾ ਹੈ। 
  • ਜਿਹੜਾ ਹੋਰਨਾਂ ਨੂੰ ਜਾਣਦਾ ਹੈ (ਜਾਂ ਹੋਰ ਉਸ ਨੂੰ ਜਾਣਦੇ ਹਨ) ਅਤੇ ਜਿਹੜਾ ਇੱਕ ਛੋਟੇ ਸਮੂਹ ਜਾਂ ਇੱਕ ਛੋਟੀ ਭੀੜ ਨੂੰ ਇਕੱਠਾ ਸੱਦਣ ਲਈ ਉਤਸ਼ਾਹਿਤ ਹੁੰਦਾ ਹੈ। 
  • ਜਿਹੜਾ ਵਫ਼ਾਦਾਰ ਹੈ ਅਤੇ ਜੋ ਉਸ ਨੇ ਸਿੱਖਿਆ ਉਹ ਹੋਰਨਾਂ ਨਾਲ ਵੰਡਦਾ ਹੈ – ਤੁਹਾਡੇ ਜਾਣ ਤੋਂ ਬਾਅਦ ਵੀ।

ਸ਼ਾਂਤੀ ਦਾ ਮਨੁੱਖ ਖੋਜਣ ਲਈ ਤਿੰਨ ਸਾਧਾਰਨ ਢੰਗ:

  • ਸਮਾਜ ਵਿੱਚ ਲੋਕਾਂ ਨੂੰ ਸਿਫਾਰਸ਼ ਕਰਨ ਲਈ ਕਹੋ – “ਇੱਥੇ ਭਰੋਸੇਯੋਗ ਕੌਣ ਹੈ? ਕੀ ਇੱਥੇ ਇਸ ਜਗ੍ਹਾ ਤੇ ਕੋਈ ਹੈ ਜਿਹੜਾ ਆਪਣੇ ਤੋਂ ਪਹਿਲਾਂ ਦੂਜਿਆਂ ਬਾਰੇ ਸੋਚਦਾ ਹੈ?”
  • ਪ੍ਰਾਰਥਨਾ ਯਾਤਰਾ ਦੌਰਾਨ ਜਾਂ ਆਪਣੇ ਰੋਜ਼ਾਨਾ ਦੇ ਕੰਮ-ਕਾਜ ਵਿੱਚ ਜਿਸ ਨੂੰ ਤੁਸੀਂ ਮਿਲਦੇ ਉਸ ਲਈ ਪ੍ਰਾਰਥਨਾ ਦੀ ਪੇਸ਼ਕਸ਼ ਕਰੋ।
  • ਹਰ ਗੱਲਬਾਤ ਵਿੱਚ ਇਹ ਵੇਖਣ ਲਈ ਆਤਮਿਕ ਵਿਚਾਰ ਰੱਖੋ ਕਿ ਪਰਮੇਸ਼ੁਰ ਇੱਕ ਵਿਅਕਤੀ ਦੇ ਜੀਵਨ ਵਿੱਚ ਕੰਮ ਕਰ ਰਿਹਾ ਹੈ ਜਾਂ ਨਹੀਂ।

ਭਾਵੇਂ ਕਿ ਉਹ ਸਾਨੂੰ ਜਿਵੇਂ ਵੀ ਮਿਲਣ, ਯਾਦ ਰੱਖੋ ਯਿਸੂ ਨੇ ਆਖਿਆ ਕਿ ਸ਼ਾਂਤੀ ਦਾ ਇੱਕ ਮਨੁੱਖ ਉਹ ਹੁੰਦਾ ਜਿਸ ਨਾਲ ਸਾਨੂੰ ਆਪਣਾ ਸਭ ਤੋਂ ਜ਼ਿਆਦਾ ਚੇਲੇ ਬਣਾਉਣ ਦਾ ਸਮਾਂ ਖਰਚ ਕਰਨਾ ਚਾਹੀਦਾ ਹੈ।

ਆਪਣੇ ਆਪ ਨੂੰ ਪੁੱਛੋ

  • ਕੀ ਕੋਈ ਜਿਹੜਾ “ਇੱਜ਼ਤਦਾਰ ਨਹੀਂ” (ਜਿਵੇਂ ਕਿ ਸਾਮਰੀ ਔਰਤ ਜਾਂ ਗਦਰੇਨੀਆਂ ਵਿੱਚ ਦੁਸ਼ਟ ਆਤਮਾ ਨਾਲ ਜਕੜਿਆ ਹੋਇਆ ਵਿਅਕਤੀ) ਸੱਚਮੁੱਚ ਸ਼ਾਂਤੀ ਦਾ ਇੱਕ ਮਨੁੱਖ ਹੋ ਸਕਦਾ ਹੈ? ਕਿਉਂ ਜਾਂ ਕਿਉਂ ਨਹੀਂ?
    • ਕਿਹੜਾ ਸਮਾਜ ਜਾਂ ਸਮਾਜ ਦਾ ਇੱਕ ਛੋਟਾ ਖੰਡ ਤੁਹਾਡੇ ਨੇੜੇ ਥੋੜਾ (ਜਾਂ ਬਿਲਕੁਲ ਵੀ ਨਹੀਂ) ਰਾਜ ਦੀ ਹਜ਼ੂਰੀ ਰੱਖਦਾ ਪ੍ਰਤੀਤ ਹੁੰਦਾ ਹੈ? ਕਿਵੇਂ ਸ਼ਾਂਤੀ ਦਾ ਇੱਕ ਮਨੁੱਖ (ਉਹ ਜਿਹੜਾ ਤਿਆਰ, ਪਰਹੁਣਚਾਰ, ਹੋਰਨਾਂ ਨੂੰ ਜਾਣਦਾ ਅਤੇ ਵੰਡਦਾ) ਸਮਾਜ ਵਿੱਚ ਖੁਸ਼ਖਬਰੀ ਦੇ ਵਿਸਥਾਰ ਦੀ ਗਤੀ ਨੂੰ ਵਧਾ ਸਕਦਾ ਹੈ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ