tool

3 ਚੱਕਰਾਂ ਦੀ ਇੰਜੀਲੀ ਪੇਸ਼ਕਸ਼

ਇਹ ਸਫ਼ਾ ਸਾਂਝਾ ਕਰੋ

ਇੱਥੇ ਪਰਮੇਸ਼ੁਰ ਦੀ ਕਹਾਣੀ ਨੂੰ ਵੰਡਣ ਦੇ ਕਈ ਢੰਗ ਹਨ। 

ਸਭ ਤੋਂ ਉੱਤਮ ਢੰਗ ਓਹ ਵਿਅਕਤੀ ਜਿਸ ਨਾਲ ਤੁਸੀਂ ਵੰਡ ਰਹੇ ਹੋ ਅਤੇ ਉਸ ਦੇ ਸੰਸਾਰ ਦੇ ਦ੍ਰਿਸ਼ਟੀਕੋਣ ਅਤੇ ਉਸ ਦੇ ਜੀਵਨਾਂ ਦੇ ਅਨੁਭਵਾਂ ਉੱਤੇ ਨਿਰਭਰ ਹੋਵੇਗਾ। ਪਰਮੇਸ਼ੁਰ ਵੰਡਣ ਲਈ ਇਛੁੱਕ ਦਿਲਾਂ ਨੂੰ ਸੁਣਨ ਲਈ ਇਛੁੱਕ ਦਿਲਾਂ ਉੱਤੇ ਕੰਮ ਕਰਨ ਲਈ ਵਰਤਦਾ ਹੈ। ਇਹ ਉਸ ਦਾ ਕੰਮ ਹੈ। ਉਹ ਸਿਰਫ ਸਾਨੂੰ ਉਸ ਨਾਲ ਸ਼ਾਮਲ ਹੋਣ ਲਈ ਸੱਦਦਾ ਹੈ। 

ਪਰਮੇਸ਼ੁਰ ਦੀ ਕਹਾਣੀ ਵੰਡਣ ਦਾ ਇੱਕ ਢੰਗ ਇੱਕ ਸਾਧਾਰਨ ਰੇਖਾਚਿੱਤਰ ਦੇ ਦੁਆਰਾ ਵੰਡਣਾ ਹੈ ਜਿਸ ਨੂੰ ਅਸੀਂ ਤਿੰਨ ਗੋਲ ਚੱਕਰ ਆਖਦੇ ਹਾਂ।

3 circles

ਅਸੀਂ ਸਾਰੇ ਹੀ ਇੱਕ ਟੁੱਟੇ ਹੋਏ ਸੰਸਾਰ ਵਿੱਚ ਰਹਿੰਦੇ ਹਾਂ। 

ਅਸੀਂ ਦੁੱਖਾਂ, ਮੌਤ, ਯੁੱਧ, ਬਿਮਾਰੀ, ਅਤੇ ਨਸ਼ੇ ਦੀਆਂ ਆਦਤਾਂ ਦਿਆਂ ਕਹਾਣੀਆਂ ਨੂੰ ਵੇਖਦੇ ਅਤੇ ਸੁਣਦੇ ਹਾਂ। ਇਹ ਹਰ ਜਗ੍ਹਾ ਹੈ। ਪਰ ਇਹ ਪਰਮੇਸ਼ੁਰ ਦਾ ਅਰੰਭਕ ਢਾਂਚਾ ਨਹੀਂ ਹੈ। 

ਪਰਮੇਸ਼ੁਰ ਦਾ ਸਿੱਧ ਢਾਂਚਾ ਪਿਆਰ, ਅਨੰਦ, ਏਕਤਾ ਅਤੇ ਸ਼ਾਂਤੀ ਨਾਲ ਭਰਿਆ ਹੋਇਆ ਸੰਸਾਰ ਹੈ। 

ਜਿਸ ਢੰਗ ਨਾਲ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੇ ਸਿੱਧ ਢਾਂਚੇ ਤੋਂ ਬਾਹਰ ਕੱਢਿਆ ਅਤੇ ਟੁੱਟੇਪਣ ਵਿੱਚ ਆਏ ਉਹ ਕੁਝ ਓਹ ਹੈ ਜਿਸ ਨੂੰ ਅਸੀਂ “ਪਾਪ” ਆਖਦੇ ਹਾਂ। 

ਪਾਪ ਪਰਮੇਸ਼ੁਰ ਦੇ ਢੰਗ ਤੋਂ ਮੁੜਨਾ ਅਤੇ ਸਾਡੇ ਆਪਣੇ ਢੰਗ ਦੇ ਪਿੱਛੇ ਚੱਲਣਾ ਹੈ। ਪਾਪ ਸਾਨੂੰ ਪਰਮੇਸ਼ੁਰ ਤੋਂ ਅੱਡ ਕਰਦਾ ਹੈ। ਪਾਪ ਸਾਨੂੰ ਟੁੱਟੇਪਣ ਵਿੱਚ ਪਾਉਂਦਾ ਹੈ। ਪਾਪ ਆਤਮਿਕ ਮੌਤ ਵਿੱਚ ਸਾਡੀ ਅਗਵਾਈ ਕਰਦਾ ਹੈ। 

ਲੋਕ ਟੁੱਟੇਪਣ ਤੋਂ ਬਾਹਰ ਆਉਣਾ ਚਾਹੁੰਦੇ ਹਨ। ਅਸੀਂ ਬਾਹਰ ਨਿੱਕਲਣ ਲਈ ਸਭ ਕਿਸਮ ਦੀਆਂ ਵੱਖ-ਵੱਖ ਕੋਸ਼ਿਸ਼ਾਂ ਕਰਦੇ ਹਾਂ। ਸਾਡੇ ਵਿੱਚੋਂ ਕੁਝ ਨਸ਼ੇ ਅਤੇ ਸ਼ਰਾਬ ਦੀ ਕੋਸ਼ਿਸ਼ ਕਰਦੇ ਹਨ। ਸਾਡੇ ਵਿੱਚੋਂ ਕੁਝ ਇੱਕ ਚੰਗੀ ਨੌਕਰੀ ਦੇ ਰਾਹੀਂ ਜਾਂ ਬਹੁਤ ਸਾਰਾ ਪੈਸਾ ਕਮਾਉਣ ਦੇ ਦੁਆਰਾ ਬਾਹਰ ਆਉਣ ਦੀ ਕੋਸ਼ਿਸ਼ ਕਰਦੇ ਹਾਂ। ਸਾਡੇ ਵਿੱਚੋਂ ਕੁਝ ਸੋਚਦੇ ਹਨ ਕਿ ਇੱਕ ਰਿਸ਼ਤਾ ਉਨ੍ਹਾਂ ਨੂੰ ਬਾਹਰ ਕੱਢੇਗਾ। ਕੁਝ ਧਰਮ ਨਾਲ ਵੀ ਕੋਸ਼ਿਸ਼ ਕਰਦੇ ਹਨ – ਅਸੀਂ ਸੋਚਦੇ ਹਾਂ ਕਿ ਚੰਗਾ ਵਿਹਾਰ ਜਾਂ ਹੋਰਨਾਂ ਦੀ ਸਹਾਇਤਾ ਕਰਨਾ ਸਾਨੂੰ ਅਜ਼ਾਦ ਕਰੇਗਾ। 

ਇਨ੍ਹਾਂ ਵਿੱਚੋਂ ਕੁਝ ਵੀ ਕਦੇ ਅਸਲ ਵਿੱਚ ਟੁੱਟੇਪਣ ਦੀ ਸਮੱਸਿਆ ਨੂੰ ਦੂਰ ਨਹੀਂ ਕਰਦਾ ਹੈ। ਇੱਥੋਂ ਤੱਕ ਕਿ ਜਦੋਂ ਅਸੀਂ ਮਹਿਸੂਸ ਕਰਦੇ ਹਾਂ ਕਿ ਅਸੀਂ ਇੱਕ ਪਲ ਲਈ ਬਾਹਰ ਆ ਗਏ ਹਾਂ...ਅਸੀਂ ਠੀਕ ਉੱਥੇ ਹੀ ਵਾਪਸ ਚਲੇ ਜਾਂਦੇ ਹਾਂ ਜਿੱਥੋਂ ਅਸੀਂ ਅਰੰਭ ਕੀਤਾ ਸੀ। ਇੱਥੇ ਇੱਕ ਮੁਸ਼ਕਿਲ ਸਚਿਆਈ ਹੈ। ਜੇਕਰ ਅਸੀਂ ਅਜੇ ਵੀ ਇੱਥੇ ਹਾਂ – ਅਜੇ ਵੀ ਟੁੱਟੇਪਣ ਵਿੱਚ – ਤਾਂ ਜਦੋਂ ਇਹ ਜੀਵਨ ਸਮਾਪਤ ਹੋਵੇਗਾ, ਫਿਰ ਬਾਈਬਲ ਆਖਦੀ ਹੈ ਕਿ ਅਸੀਂ ਸਦਾ ਸਥਾਈ ਤੌਰ ਤੇ ਪਰਮੇਸੁਰ ਤੋਂ ਅੱਡ ਹੁੰਦੇ ਹਾਂ। ਸਦਾ ਲਈ। 

ਬਾਈਬਲ ਉਸ ਸਥਾਨ ਨੂੰ “ਨਰਕ”ਆਖਦੀ ਹੈ। 

ਪਰ ਪਰਮੇਸ਼ੁਰ ਨਹੀਂ ਚਾਹੁੰਦਾ ਹੈ ਕਿ ਅਸੀਂ ਟੁੱਟੇਪਣ ਵਿੱਚ ਰਹੀਏ। 

ਬਾਈਬਲ ਆਖਦੀ ਹੈ – ਪਰਮੇਸੁਰ ਨੇ ਸਾਨੂੰ ਐਨਾ ਜ਼ਿਆਦਾ ਪਿਆਰ ਕੀਤਾ ਕਿ ਉਸ ਨੇ ਆਪਣਾ ਪੁੱਤਰ ਸਾਨੂੰ ਬਾਹਰ ਕੱਢਣ ਲਈ ਇੱਕ ਰਾਹ ਬਣਾਉਣ ਵਾਸਤੇ ਭੇਜਿਆ। ਯਿਸੂ ਸਾਡੇ ਪਾਪ ਨੂੰ ਮਿਟਾਉਣ ਦੇ ਲਈ ਅਤੇ ਸਾਡੇ ਟੁੱਟੇਪਣ ਤੋਂ ਦੂਰ ਕਰਨ ਲਈ ਆਇਆ। 

ਇਸ ਲਈ ਯਿਸੂ, ਪਰਮੇਸ਼ੁਰ ਦੇ ਪੁੱਤਰ ਨੇ, ਆਪਣੀ ਮੌਤ ਦੇ ਨਾਲ ਸਾਡੇ ਪਾਪ ਨੂੰ ਰੱਦ ਕੀਤਾ। 

ਯਿਸੂ ਦੇ ਮਰਨ ਅਤੇ ਦਫਨਾਏ ਜਾਣ ਤੋਂ ਤਿੰਨ ਦਿਨਾਂ ਬਾਅਦ, ਉਹ ਮੁਰਦਿਆਂ ਵਿੱਚੋਂ ਜੀ ਉੱਠਿਆ। ਉਸ ਦੇ ਵੱਡੇ ਬਲੀਦਾਨ ਦੇ ਕਾਰਨ, ਪਰਮੇਸ਼ੁਰ ਨੇ ਯਿਸੂ ਨੂੰ ਸਵਰਗ ਵਿੱਚ ਸਭ ਕੁਝ ਦਾ ਅਤੇ ਧਰਤੀ ਉੱਤੇ ਸਭ ਕੁਝ ਦਾ ਰਾਜਾ ਬਣਾਇਆ। 

ਰਾਜਾ ਯਿਸੂ ਨੇ ਸਾਡੇ ਲਈ ਟੁੱਟੇਪਣ ਤੋਂ ਬਾਹਰ ਆਉਣ ਦਾ ਇੱਕ ਰਾਹ ਕੱਢਿਆ। ਪਰਮੇਸ਼ੁਰ ਨੇ ਆਖਿਆ ਕਿ ਜੇਕਰ...

...ਅਸੀਂ ਸਾਡੇ ਪਾਪ ਤੋਂ ਮੁੜਦੇ ਹਾਂ...

...ਅਤੇ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਸਾਡੇ ਲਈ ਮਰਿਆ...

...ਅਤੇ ਪਿਤਾ, ਪੁੱਤਰ, ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਲੈਂਦੇ ਹਾਂ...

ਤਦ ਪਰਮੇਸ਼ੁਰ ਸਾਨੂੰ....ਯਿਸੂ ਦੇ ਵਾਂਙ ਹੀ...ਪਰਮੇਸ਼ੁਰ ਦੇ ਪਰਿਵਾਰ ਦੇ ਇੱਕ ਹਿੱਸੇ ਵਜੋਂ ਨਵੇਂ ਕਿਸਮ ਦੇ ਜੀਵਨ ਵਿੱਚ ਚੱਲਣ ਲਈ ...ਸਦਾ ਲਈ ਜੀਉਂਦਾ ਕਰਦਾ ਹੈ। 

ਅਸੀਂ ਫਿਰ ਟੁੱਟੇ ਹੋਏ ਸੰਸਾਰ ਵਿੱਚ ਇਸ ਨਵੇਂ ਜੀਵਨ ਦਾ ਨਮੂਨਾ ਦਿੰਦੇ ਹਾਂ, ਅਤੇ ਯਿਸੂ ਦੀ ਵਾਪਸੀ ਦੀ ਉਡੀਕ ਕਰਦੇ ਹਾਂ ਜਦੋਂ ਉਹ ਇੱਕ ਨਵਾਂ ਅਕਾਸ਼ ਅਤੇ ਨਵੀਂ ਧਰਤੀ ਨੂੰ ਬਣਾਵੇਗਾ ਜਿੱਥੇ ਕਿ ਅਸੀਂ ਸਿੱਧ ਸੰਪੂਰਨਤਾ ਵਿੱਚ ਸਦਾ ਲਈ ਉਸ ਨਾਲ ਹੋ ਸਕਦੇ ਹਾਂ। 

ਪਰਮੇਸ਼ੁਰ ਚਾਹੁੰਦਾ ਹੈ ਕਿ ਅਸੀਂ ਉਸ ਨਾਲ ਸਾਡੇ ਸੰਬੰਧ ਵਿੱਚ ਵਧੀਏ। ਪਰਮੇਸ਼ੁਰ ਸਾਨੂੰ ਉਸ ਦੇ ਮੂਲ ਸਿੱਧ ਢਾਂਚੇ ਵਿੱਚ ਵਾਪਸ ਬਹਾਲ ਕਰਨਾ ਚਾਹੁੰਦਾ ਹੈ। 

ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਹੁੰਦੇ ਹੋਏ, ਯਿਸੂ ਨੇ ਸਾਨੂੰ ਇੱਕ ਮਿਸ਼ਨ ਦਿੱਤਾ ਹੈ – ਜੀਉਣ ਦੇ ਲਈ ਇੱਕ ਕਾਰਨ – ਅਤੇ ਸਭ ਤੋਂ ਉੱਤਮ ਸੰਭਵ ਜੀਵਨ ਬਿਤਾਉਣ ਦਾ ਇੱਕ ਰਾਹ। 

ਯਿਸੂ ਦਾ ਮਿਸ਼ਨ ਸਾਡੇ ਲਈ ਜਾਣ ਦਾ ਹੈ। 

ਯਿਸੂ ਸਾਨੂੰ ਭੇਜਦਾ ਹੈ – ਠੀਕ ਜਿਵੇਂ ਕਿ ਉਸ ਦੇ ਪਿਤਾ ਪਰਮੇਸ਼ੁਰ ਨੇ ਉਸ ਨੂੰ ਭੇਜਿਆ – ਵਾਪਸ ਟੁੱਟੇਪਣ ਵਿੱਚ ਤਾਂ ਜੋ ਅਸੀਂ ਦੂਜਿਆਂ ਨੂੰ ਅਜ਼ਾਦ ਹੋਣ ਵਿੱਚ ਅਤੇ ਸਦਾ ਲਈ ਪਰਮੇਸ਼ੁਰ ਦੇ ਪਰਿਵਾਰ ਦਾ ਹਿੱਸਾ ਬਣਨ ਲਈ ਮਦਦ ਕਰ ਸਕੀਏ। 

ਇਸ ਤਿੰਨ ਚੱਕਰੀ ਸੰਸਾਰ ਵਿੱਚ, ਇੱਥੇ ਸਿਰਫ ਦੋ ਕਿਸਮ ਦੇ ਲੋਕ ਹੁੰਦੇ ਹਨ – 

ਲੋਕ ਜਿਹੜੇ ਕਿ ਤੁਸੀਂ ਹੋ...ਪਰਮੇਸ਼ੁਰ ਦੇ ਸਿੱਧ ਢਾਂਚੇ ਦੇ ਇੱਕ ਭਾਗ ਵਜੋਂ ਪਰਮੇਸ਼ੁਰ ਦੇ ਛੁਟਕਾਰੇ ਦੇ ਮਿਸ਼ਨ ਅਨੁਸਾਰ ਜੀਵਨ ਬਿਤਾਉਂਦੇ ਹੋਏ....ਪਰਮੇਸ਼ੁਰ ਨਾਲ ਉਸ ਦੇ ਸਦਾ ਲਈ ਪਰਿਵਾਰ ਵਜੋਂ ਮੁੜ ਜੁੜਨ ਵਿੱਚ ਸਹਾਇਤਾ ਕਰਦੇ ਹੋਏ। 

ਜਾਂ...

ਲੋਕ ਜਿਹੜੇ ਕਿ ਅਜੇ ਵੀ...ਟੁੱਟੇਪਣ ਵਿੱਚ ਹਨ...ਅਜ਼ਾਦ ਹੋਣ ਦੀ ਕੋਸ਼ਿਸ਼ ਕਰ ਰਹੇ ਹਨ...ਇਹ ਆਸ ਕਰਦੇ ਹੋਏ ਕਿ ਕੋਈ ਉਨ੍ਹਾਂ ਨੂੰ ਆ ਕੇ ਬਚਾਵੇਗਾ। 

  • ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਹੁਣ ਕਿੱਥੇ ਹੋ?
  • ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕਿੱਥੇ ਹੋਣਾ ਚਾਹੁੰਦੇ ਹੋ?

 

ਇੱਥੇ ਪਰਮੇਸ਼ੁਰ ਦੀ ਕਹਾਣੀ ਨੂੰ ਵੰਡਣ ਦੇ ਬਹੁਤ ਸਾਰੇ ਢੰਗ ਹਨ। ਮਹੱਤਵਪੂਰਣ ਗੱਲ ਵੰਡਣਾ ਹੈ। ਪਰਮੇਸ਼ੁਰ ਵੰਡਣ ਲਈ ਇਛੁੱਕ ਦਿਲਾਂ ਨੂੰ ਸੁਣਨ ਲਈ ਇਛੁੱਕ ਦਿਲਾਂ ਉੱਤੇ ਕੰਮ ਕਰਨ ਲਈ ਵਰਤਦਾ ਹੈ। ਇਹ ਉਸ ਦਾ ਕੰਮ ਹੈ। ਉਹ ਸਾਨੂੰ ਸਿਰਫ ਉਸ ਨਾਲ ਸ਼ਾਮਲ ਹੋਣ ਲਈ ਸੱਦਦਾ ਹੈ। 

ਆਪਣੇ ਆਪ ਨੂੰ ਪੁੱਛੋ

  • ਕੀ ਤੁਸੀਂ ਮੂੰਹ ਜ਼ੁਬਾਨੀ ਇਹ ਕਹਾਣੀ ਦੱਸ ਸਕਦੇ ਹੋ? ਅਭਿਆਸ ਦੇ ਨਾਲ, ਹਰ ਕੋਈ ਇੰਜੀਲ ਦੀ ਕਹਾਣੀ ਨੂੰ ਵੰਡਣ ਲਈ ਉੱਤਮ ਹੁੰਦਾ ਜਾਂਦਾ ਹੈ। ਹੁਣ ਰੁੱਕੋ ਅਤੇ 3 ਵਾਰ ਅਭਿਆਸ ਕਰੋ।
    • ਤੁਸੀਂ ਇਸ ਕਹਾਣੀ ਵਿੱਚ ਲੋਕਾਂ ਬਾਰੇ ਕੀ ਸਿੱਖਦੇ ਹੋ?
    • ਤੁਸੀਂ ਪਰਮੇਸ਼ੁਰ ਬਾਰੇ ਕੀ ਸਿੱਖਦੇ ਹੋ?
    • ਕੀ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਦੀ ਇੱਕ ਕਹਾਣੀ ਦੱਸਣ ਦੇ ਦੁਆਰਾ ਪਰਮੇਸ਼ੁਰ ਦੀ ਕਹਾਣੀ ਨੂੰ ਸੁਣਾਉਣਾ ਸੌਖਾ ਜਾਂ ਮੁਸ਼ਕਿਲ ਹੋਵੇਗਾ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ