concept

ਨੈਟਵਰਕ ਵਿੱਚ ਅਗਵਾਈ

ਇਹ ਸਫ਼ਾ ਸਾਂਝਾ ਕਰੋ

ਨੈਟਵਰਕ ਵਿੱਚ ਅਗਵਾਈ ਸਾਧਾਰਨ ਕਲੀਸਿਯਾਵਾਂ ਦੇ ਇੱਕ ਵਧਦੇ ਨੈਟਵਰਕ ਨੂੰ ਇਕੱਠੇ ਕੰਮ ਕਰਨ, ਨਵੇਂ ਆਗੂਆਂ ਨੂੰ ਵਧਾਉਣ ਅਤੇ ਜੋ ਪਰਮੇਸ਼ੁਰ ਨੇ ਆਪਣੇ ਲੋਕਾਂ ਲਈ ਚੰਗੀਆਂ ਗੱਲਾਂ ਦੀ ਯੋਜਨਾ ਬਣਾਈ ਹੈ ਉਸ ਵਿੱਚ ਹੋਰ ਜ਼ਿਆਦਾ ਪ੍ਰਾਪਤ ਕਰਨ ਦੀ ਇਜਾਜ਼ਤ ਦਿੰਦਾ ਹੈ। ਇਸ ਤਰ੍ਹਾਂ ਕਲੀਸਿਯਾਵਾਂ ਨਾਲ ਕੀ ਹੁੰਦਾ ਜਦੋਂ ਉਹ ਵਧਦੀਆਂ ਅਤੇ ਉਨ੍ਹਾਂ ਨਵੀਆਂ ਕਲੀਸਿਯਾਵਾਂ ਨੂੰ ਅਰੰਭ ਕਰਦੀਆਂ ਜਿਹੜੀਆਂ ਅੱਗੇ ਨਵੀਆਂ ਕਲੀਸਿਯਾਵਾਂ ਨੂੰ ਅਰੰਭ ਕਰਦੀਆਂ ਹਨ? ਉਹ ਸੰਬੰਧਿਤ ਕਿਵੇਂ ਰਹਿੰਦੀਆਂ ਹਨ?

ਜਦੋਂ ਆਤਮਿਕ ਪਰਿਵਾਰ (ਜਿਵੇਂ ਕਿ ਸਾਧਾਰਨ ਕਲੀਸਿਯਾਵਾਂ) ਪੁਨਰ ਉਤਪਾਦਨ ਕਰਦੀਆਂ, ਸੰਬੰਧਿਤ ਕਲੀਸਿਯਾਵਾਂ ਦਾ ਨੈਟਵਰਕ ਛੇਤੀ ਵਿਕਸਿਤ ਹੁੰਦਾ ਹੈ। ਇਹ ਨੈਟਵਰਕ ਫਿਰ ਇੱਕ ਸ਼ਹਿਰ ਜਾਂ ਖੇਤਰੀ ਕਲੀਸਿਯਾ ਵਜੋਂ ਕੰਮ ਕਰਦਾ ਹੈ।

ਜਦੋਂ ਆਤਮਿਕ ਪਰਿਵਾਰ (ਜਿਵੇਂ ਕਿ ਸਾਧਾਰਨ ਕਲੀਸਿਯਾਵਾਂ) ਪੁਨਰ ਉਤਪਾਦਨ ਕਰਦੀਆਂ, ਸੰਬੰਧਿਤ ਕਲੀਸਿਯਾਵਾਂ ਦਾ ਨੈਟਵਰਕ ਛੇਤੀ ਵਿਕਸਿਤ ਹੁੰਦਾ ਹੈ। ਇਹ ਨੈਟਵਰਕ ਫਿਰ ਇੱਕ ਸ਼ਹਿਰ ਜਾਂ ਖੇਤਰੀ ਕਲੀਸਿਯਾ ਵਜੋਂ ਕੰਮ ਕਰਦਾ ਹੈ। ਇਹ ਇਸ ਸ਼ਹਿਰ ਜਾਂ ਖੇਤਰੀ ਪੱਧਰ ਤੇ ਹੈ ਕਿ ਅਸੀਂ ਸੇਵਕਾਂ ਅਤੇ ਨਿਗਾਹਬਾਨਾਂ ਨੂੰ ਕੰਮ ਕਰਦੇ ਹੋਏ ਵੇਖਦੇ ਹਾਂ। ਇਹ ਇਸ ਪੱਧਰ ਤੇ ਹੀ ਹੈ ਕਿ ਅਗਵਾਈ ਦਾਤਾਂ, ਜਿਵੇਂ ਕਿ ਰਸੂਲ, ਨਬੀ, ਪਰਚਾਰਕ, ਅਯਾਲੀ (ਪਾਸਬਾਨ) ਅਤੇ ਉਪਦੇਸ਼ਕ ਭੂਮਿਕਾ ਨਿਭਾਉਣ ਲਈ ਆਉਂਦੇ ਹਨ। ਇਹ ਅਗਵਾਈ ਦਾਤਾਂ ਪਰਮੁੱਖ ਤੌਰ ਤੇ ਸਾਰੇ ਚੇਲਿਆਂ ਨੂੰ ਹੋਰ ਜ਼ਿਆਦਾ ਸੇਵਕਾਈ ਵਿੱਚ ਪ੍ਰਭਾਵੀ ਹੋਣ ਲਈ ਤਿਆਰ ਕਰਦੀਆਂ ਹਨ।

ਇਹ ਆਗੂ ਅਤੇ ਨਾਲ ਹੀ ਸੇਵਕ ਅਤੇ ਨਿਗਾਹਬਾਨ ਆਤਮਿਕ ਪਰਿਵਾਰਾਂ ਦੀ ਵੱਡੀ ਗਿਣਤੀ ਵਿੱਚ ਸੇਵਾ ਕਰ ਸਕਦੇ ਹਨ। ਅਸੀਂ ਯਰੂਸ਼ਲਮ ਦੀ ਕਲੀਸਿਯਾ ਵਿੱਚ ਨਿਗਾਹਬਾਨਾਂ ਜਾਂ ਅਫ਼ਸੁਸ ਦੀ ਕਲੀਸਿਯਾ ਵਿੱਚ ਬਜ਼ੁਰਗਾਂ ਨਾਲ ਵਚਨ ਵਿੱਚ ਇਸ ਨਮੂਨੇ ਨੂੰ ਵੇਖਦੇ ਹਾਂ। ਇਸ ਕਿਸਮ ਦੀ ਬਣਤਰ ਸੂਖਮ ਪੱਧਰ ਤੇ ਉਹੀ ਨਮੂਨਿਆਂ ਦੀ ਵਰਤੋਂ ਕਰਦੀ ਜਿਵੇਂ ਕਿ ਸੂਖਮ ਪੱਧਰ ਤੇ ਆਤਮਿਕ ਪਰਿਵਾਰਾਂ ਵਿੱਚ ਇਹ ਪਰਤੱਖ ਹੁੰਦਾ ਹੈ। 3/3 ਨਮੂਨਾ ਅਗਵਾਈ ਸਿਖਲਾਈ ਮੀਟਿੰਗਾਂ ਅਤੇ ਕੁਲੀਨ ਸਿਖਲਾਈ ਸੈਸ਼ਨਾਂ ਵਿੱਚ ਪਰਤੱਖ ਹੈ।

ਚਾਰ ਖੇਤਰੀ ਨਮੂਨਾ ਯੋਜਨਾ ਬਣਾਉਣ, ਮੁਲਾਂਕਣ ਅਤੇ ਊੱਚ ਪੱਧਰ ਤੇ ਕੋਚਿੰਗ ਲਈ ਵਰਤਿਆ ਜਾਂਦਾ ਹੈ। ਮੁੱਖ ਅਨੁਕੂਲਨ ਇਹ ਹੈ ਕਿ ਲਾਗੂਕਰਨ ਵਿਅਕਤੀਗਤ ਪੱਖੋ ਸਮੂਹਿਕ ਪੱਖ ਵਿੱਚ ਹੁੰਦੇ ਹਨ। ਟੀਚੇ ਅਤੇ ਕਿਰਿਆਵਾਂ ਮੀਟਿੰਗ ਵਿੱਚ ਪੇਸ਼ ਕੀਤੇ ਗਏ ਪੈਮਾਨੇ ਅਨੁਸਾਰ ਲਏ ਜਾਂਦੇ ਹਨ। ਪ੍ਰਤੀਕਾਤਮਕ ਤੌਰ ਤੇ ਉਹ ਖੇਤਰ ਜਿੱਥੇ ਨੈਟਵਰਕ ਸ਼ੁਰੂ ਹੁੰਦਾ ਉਹ ਅਗਵਾਈ ਦੇ ਸੰਬੰਧ ਵਿੱਚ ਕੇਂਦਰੀ ਬਣ ਜਾਂਦਾ ਹੈ।

ਜਦੋਂ ਨੈਟਵਰਕ ਦਾ ਘੇਰਾ ਵਧਦਾ ਹੈ, ਇਹ ਮਾਪਿਆਂ ਦੇ ਸਾਹਮਣੇ ਲਾਜ਼ਮੀ ਤੌਰ ਤੇ ਪੜਾਵਾਂ ਨੂੰ ਜੋੜਦਾ ਹੈ। ਉਦਾਹਰਣ ਲਈ, ਜੇਕਰ ਇੱਕ ਚਰਚ ਨੈਟਵਰਕ ਤਾਂਪਾ ਵਿੱਚ ਸ਼ੁਰੂ ਹੁੰਦਾ ਹੈ, ਇਹ ਪਹਿਲਾਂ ਤਾਂਪਾ ਵਿੱਚ ਇੱਕ ਸ਼ਹਿਰੀ ਚਰਚ ਵਜੋਂ ਕੰਮ ਕਰੇਗਾ। ਜਦੋਂ ਇਸ ਦਾ ਪ੍ਰਭਾਅ ਫਲੋਰਿਡਾ ਦੇ ਰਾਜ ਵਿੱਚ ਫੈਲਦਾ ਹੈ, ਤਾਂ ਇਹ ਇੱਕ ਰਾਜ ਚਰਚ ਵਜੋਂ ਕੰਮ ਕਰਦਾ ਹੈ ਅਤੇ ਵੱਖ-ਵੱਖ ਸ਼ਹਿਰਾਂ ਅਤੇ ਦੇਸ਼ਾਂ ਵਿੱਚ ਪੁੱਤਰੀ ਕਲੀਸਿਯਾਵਾਂ ਦੀਆਂ ਸ਼ਾਖਾਵਾਂ ਅਰੰਭ ਹੁੰਦੀਆਂ ਹਨ। ਜਦੋਂ ਇਹ ਵਧਦਾ ਜਾਂਦਾ ਤਾਂ ਇਹ ਇੱਕ ਰਾਸ਼ਟਰੀ ਪੱਧਰ ਤੇ ਅਤੇ ਫਿਰ ਇੱਕ ਅੰਤਰਰਾਸ਼ਟਰੀ ਪੱਧਰ ਤੇ ਕੰਮ ਕਰਨਾ ਅਰੰਭ ਕਰੇਗਾ।

ਇਸ ਤਰ੍ਹਾਂ ਵੱਖ-ਵੱਖ ਰਾਜਾਂ ਅਤੇ ਸੰਸਾਰ ਭਰ ਦੇ ਦੇਸਾਂ ਵਿੱਚ ਭਿੰਨ-ਭਿੰਨ ਪੁੱਤਰੀ ਕਲੀਸਿਯਾਵਾਂ ਹੋਣਗੀਆਂ। ਇਹ ਕਲੀਸਿਯਾਵਾਂ ਆਪਸ ਵਿੱਚ DNA ਅਤੇ ਮਾਪਿਆਂ ਦੀ ਸਾਂਝ ਕਾਰਨ ਇੱਕ ਦੂਜੇ ਨਾਲ ਜੁੜੀਆਂ ਰਹਿਣ ਦਾ ਰੁਝਾਨ ਰੱਖਦੀਆਂ ਹਨ। ਜੇਕਰ ਕੁਝ ਸ਼ਾਖਾਵਾਂ ਸੁਖਾਲੇਕਰਣ, ਭਾਸ਼ਾ, ਜਾਂ ਹੋਰਨਾਂ ਖੰਡਾਂ ਦੇ ਕਾਰਨ ਉਨ੍ਹਾਂ ਦੇ ਆਪਣੇ ਨੈਟਵਰਕ ਵਿੱਚ ਅਲੱਗ ਹੋ ਜਾਂਦੀਆਂ ਹਨ, ਤਾਂ ਇਹ ਕੋਈ ਸਮੱਸਿਆ ਨਹੀਂ ਹੈ। ਜੇਕਰ DNA ਸਫਲਤਾਪੂਰਵਕ ਅੱਗੇ ਸੌਂਪਿਆ ਗਿਆ ਹੈ ਤਾਂ ਗੁਣਾਤਮਕ ਚੇਲਿਆਂ ਦੇ ਇੱਕ ਨਵੇਂ ਅੰਦੋਲਨ ਨੂੰ ਸਥਾਪਿਤ ਕਰਨ ਲਈ ਸਭ ਕੁਝ ਜੋ ਚਾਹੀਦਾ ਉਹ ਹਰੇਕ ਆਤਮਿਕ ਪਰਿਵਾਰ ਵਿੱਚ ਜਾਂ ਇੱਥੋਂ ਤੱਕ ਕਿ ਹਰੇਕ ਆਤਮਿਕ ਪਰਿਵਾਰ ਦੇ ਮੈਂਬਰ ਵਿੱਚ ਮੌਜ਼ੂਦ ਹੁੰਦਾ ਹੈ। ਪ੍ਰਤੀਕਾਤਮਕ ਤੌਰ ਤੇ, ਹਰੇਕ ਕਲੀਸਿਯਾ ਛੋਟੀ ਹੁੰਦੀ ਹੈ, 4 ਅਤੇ 12 ਬਾਲਗਾਂ ਵਿਚਕਾਰ, ਅਤੇ ਨਾਲ ਉਨ੍ਹਾਂ ਦੇ ਬੱਚੇ।

ਉਹ ਅੰਤਰ-ਪੀੜ੍ਹੀ ਹਨ, ਭਾਵੇਂ ਕਿ ਕਿਸ਼ੋਰ ਜੇਕਰ ਉਹ ਚਾਹੁਣ ਤਾਂ ਆਪਣੇ ਸਾਥੀਆਂ ਵਿਚਕਾਰ ਕਲੀਸਿਯਾਵਾਂ ਦੀ ਸਥਾਪਨਾ ਕਰਨਾ ਅਰੰਭ ਕਰ ਸਕਦੇ ਹਨ। ਇਹ ਛੋਟੀ ਸੰਖਿਆ ਸੰਬੰਧਾਂ ਨੂੰ ਹੋਰ ਜ਼ਿਆਦਾ ਨਜ਼ਦੀਕੀ ਹੋਣ, ਜਵਾਬਦੇਹੀ ਨੂੰ ਹੋਰ ਜ਼ਿਆਦਾ ਪ੍ਰਭਾਵੀ, ਅਤੇ ਹਿੱਸੇਦਾਰੀ ਨੂੰ ਹੋਰ ਜ਼ਿਆਦਾ ਸੰਪੂਰਨ ਹੋਣਾ ਸੰਭਵ ਕਰਦੀ ਹੈ। ਉਹ ਲੋਕ ਜਿਹੜੇ ਮਸੀਹ ਵਿੱਚ ਆਉਂਦੇ ਹਨ ਜਾਂ ਉਹ ਜਿਹੜੇ ਮਸੀਹ ਨੂੰ ਪਹਿਲਾਂ ਹੀ ਜਾਣਦੇ ਹਨ ਪਰ ਇੱਕ ਨਵੇਂ ਖੇਤਰ ਵਿੱਚ ਜਾ ਰਹੇ ਲਈ ਪਹਿਲਾਂ ਤੋਂ ਚੁਣਿਆ ਢੰਗ, ਇੱਕ ਮੌਜ਼ੂਦਾ ਕਲੀਸਿਯਾ ਵਿੱਚ ਜੁੜਨਾ ਨਹੀਂ ਹੈ, ਪਰ ਇੱਕ ਨਵੇਂ ਆਤਮਿਕ ਪਰਿਵਾਰ ਨੂੰ ਅਰੰਭ ਕਰਨ ਲਈ ਤਿਆਰ ਹੋਣਾ ਹੈ, ਜਿਹੜਾ ਫਿਰ ਨੈਟਵਰਕ ਵਿੱਚ ਜੁੜ ਜਾਂਦਾ ਹੈ।

ਇਸ ਢੰਗ ਵਿੱਚ, ਆਤਮਿਕ ਪਰਿਵਾਰ ਫਲਦਾਇਕ ਹੋਣ ਲਈ ਅਤੇ ਚੇਲੇ ਬਣਾਉਣ ਵਿੱਚ ਪ੍ਰਭਾਵੀ ਹੋਣ ਲਈ ਕਾਫੀ ਛੋਟੇ ਰੱਖੇ ਜਾ ਸਕਦੇ ਹਨ। ਇੱਕ ਵਾਰ ਫੇਰ, ਛੋਟਾ ਆਕਾਰ ਸੰਬੰਧਾਂ ਨੂੰ ਹੋਰ ਜ਼ਿਆਦਾ ਨਜ਼ਦੀਕੀ ਹੋਣ, ਜਵਾਬਦੇਹੀ ਨੂੰ ਹੋਰ ਜ਼ਿਆਦਾ ਪ੍ਰਭਾਵੀ, ਅਤੇ ਹਿੱਸੇਦਾਰੀ ਨੂੰ ਹੋਰ ਜ਼ਿਆਦਾ ਸੰਪੂਰਨ ਹੋਣਾ ਸੰਭਵ ਬਣਾਉਂਦਾ ਹੈ। ਸਾਧਾਰਨ ਕਲੀਸਿਯਾਵਾਂ ਅਤੇ ਵਿਅਕਤੀਗਤ ਚੇਲਿਆਂ ਲਈ ਸਿੱਖਣ, ਆਗਿਆ ਪਾਲਨ ਕਰਨ ਅਤੇ ਪਰਮੇਸ਼ੁਰ ਦੇ ਵਚਨ ਨੂੰ ਵੰਡਣ ਦੀ ਇਛੁੱਕਤਾ ਇੱਕ ਅੰਦਲੋਨ ਦਾ ਆਤਮਿਕ DNA ਹੁੰਦਾ ਹੈ। ਜੇਕਰ ਇਹ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਵਿੱਚ, ਇੱਕ ਚਰਚ ਤੋਂ ਦੂਜੀ ਚਰਚ ਵਿੱਚ ਅਤੇ ਵਿਸ਼ਵਾਸੀ ਤੋਂ ਦੂਜੇ ਵਿਸ਼ਵਾਸੀ ਵਿੱਚ  ਸਫਲਤਾਪੂਰਨ ਸੌਂਪਿਆ ਜਾਂਦਾ ਹੈ ਤਾਂ ਗੁਣਾਤਮਕ ਚੇਲਿਆਂ ਦੇ ਇੱਕ ਅੰਦਲੋਨ ਨੂੰ ਅਰੰਭ ਕਰਨ ਲਈ ਜੋ ਵੀ ਚਾਹੀਦਾ ਉਹ ਪਹਿਲਾਂ ਹੀ ਹਰੇਕ ਪਰਿਵਾਰ ਅਤੇ ਯਿਸੂ ਦੇ ਹਰੇਕ ਚੇਲੇ ਵਿੱਚ ਮੌਜ਼ੂਦ ਹੈ।

ਜਦੋਂ ਅੰਦੋਲਨ ਹੋਰ ਅੰਦੋਲਨ ਅਰੰਭ ਕਰਦੇ ਹਨ, ਉਦੋਂ ਹੀ ਅਸੀਂ “ਖਮੀਰ” ਨੂੰ ਇੱਕ ਸ਼ਹਿਰ ਤੋਂ ਜਾਂ ਇੱਕ ਰਾਜ ਤੋਂ ਜਾਂ ਇੱਕ ਦੇਸ਼ ਦੀ ਤੌਣ ਤੱਕ ਕੰਮ ਕਰਦਾ ਹੋਇਆ ਵੇਖਣਾ ਅਰੰਭ ਕਰਦੇ ਹਾਂ। ਇਸੇ ਤਰ੍ਹਾਂ ਹੀ ਪਰਮੇਸ਼ੁਰ ਦਾ ਰਾਜ ਇੱਕ ਅਜਿਹੇ ਢੰਗ ਵਿੱਚ ਆਉਂਦਾ ਹੈ ਕਿ ਪਰਮੇਸ਼ੁਰ ਦੀ ਇੱਛਾ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਉਸ ਤਰ੍ਹਾਂ ਧਰਤੀ ਤੇ ਵੀ ਪੂਰੀ ਹੁੰਦੀ ਹੈ। ਇਸੇ ਤਰ੍ਹਾਂ ਹੀ ਅਸੀਂ ਸਾਰੀਆਂ ਕੌਮਾਂ ਨੂੰ ਚੇਲੇ ਬਣਾਉਣ ਦੀ ਮਹਾਨ ਆਗਿਆ ਨੂੰ ਪੂਰਾ ਕਰ ਸਕਦੇ ਹਾਂ।

ਆਪਣੇ ਆਪ ਨੂੰ ਪੁੱਛੋ

  • ਕੀ ਜਦੋਂ ਸਾਧਾਰਨ ਕਲੀਸਿਯਾਵਾਂ ਦਾ ਨੈਟਵਰਕ ਗੂੜ੍ਹ, ਨਿੱਜੀ ਸੰਬੰਧਾਂ ਦੁਆਰਾ ਸੰਬੰਧਿਤ ਹੁੰਦਾ ਹੈ ਤਾਂ ਇੱਥੇ ਫਾਇਦੇ ਹੁੰਦੇ ਹਨ? ਕਿਹੜੀਆਂ ਕੁਝ ਉਦਾਹਰਣਾਂ ਮਨ ਵਿੱਚ ਆਉਂਦੀਆਂ ਹਨ?

ਅੱਜ ਹੀ Zúme ਟ੍ਰੇਨਿੰਗ ਸ਼ੁਰੂ ਕਰੋ

ਇਹ ਪੂਰੀ ਤਰ੍ਹਾਂ ਮੁਫ਼ਤ ਹੈ, ਅਤੇ ਤੁਸੀਂ ਕਿਸੇ ਵੀ ਵੇਲੇ ਸ਼ੁਰੂ ਕਰ ਸਕਦੇ ਹੋ—ਤੁਸੀਂ ਜਿੱਥੇ ਵੀ ਹੋ, ਆਪਣੀ ਗਤੀ ਨਾਲ ਅੱਗੇ ਵਧੋ।

ਪੰਜੀਕਰਣ ਮੁਫ਼ਤ ਕਰੋ